ਪਾਕਿਸਤਾਨੀ ਅਦਾਲਤ ਨੇ ਈਸਾਈ ਜੋੜੇ ਨੂੰ ਈਸ਼ਨਿੰਦਾ ਦੋਸ਼ਾਂ ਤੋਂ ਬਰੀ ਕੀਤਾ
Saturday, Jun 05, 2021 - 12:05 PM (IST)
ਲਾਹੌਰ (ਭਾਸ਼ਾ) : ਪਾਕਿਸਤਾਨ ਦੀ ਇਕ ਸਿਖ਼ਰ ਅਦਾਲਤ ਨੇ 7 ਸਾਲ ਪਹਿਲਾਂ ਇਕ ਈਸਾਈ ਜੋੜੇ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੀ ਗਈ ਮੌਤ ਦੀ ਸਜ਼ਾ ਰੱਦ ਕਰ ਦਿੱਤੀ ਅਤੇ ਉਨ੍ਹਾਂ ਨੂੰ ‘ਸਬੂਤਾਂ ਦੀ ਘਾਟ’ ਦਾ ਹਾਵਾਲਾ ਦਿੰਦੇ ਹੋਏ ਈਸ਼ਨਿੰਦਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਸ਼ਫਕਤ ਇਮੈਨੂਏਲ ਮਸੀਹ ਅਤੇ ਉਸ ਦੀ ਪਤਨੀ ਸ਼ਗੁਫਤਾ ਕੌਸਰ ਨੂੰ ਹੁਣ ਰਿਹਾਅ ਕੀਤੇ ਜਾਣ ਦੀ ਉਮੀਦ ਹੈ ਜੋ ਫਾਂਸੀ ਦੀ ਸਜ਼ਾ ਦੇ ਇੰਤਜ਼ਾਰ ਵਿਚ 7 ਸਾਲ ਤੋਂ ਜੇਲ੍ਹ ਵਿਚ ਸਨ।
ਇਹ ਵੀ ਪੜ੍ਹੋ: ਸਪਰਮ ਡੋਨੇਸ਼ਨ ਦੀ ਮਦਦ ਨਾਲ ਦੁਨੀਆ ’ਚ ਆਈ ਕੁੜੀ ਨੇ ਲੱਭੇ ਆਪਣੇ 63 ਭਰਾ-ਭੈਣ
ਟੋਬਾ ਟੇਕ ਸਿੰਘ ਜ਼ਿਲ੍ਹੇ ਵਿਚ ਗੋਜਰਾ ਦੇ ਸੈਂਟ ਕੈਥੇਡਰਲ ਸਕੂਲ ਦੇ ਚੌਕੀਦਾਰ ਮਸੀਹ ਅਤੇ ਕੌਸਰ ਨੂੰ ਜੁਲਾਈ 2013 ਵਿਚ ਸ਼ਿਕਾਇਤਕਰਤਾਵਾਂ- ਦੁਕਾਨਦਾਰ ਮਲਿਕ ਮੁਹੰਮਦ ਹੁਸੈਨ ਅਤੇ ਗੋਜਰਾ ਤਹਿਸੀਲ ਬਾਰ ਦੇ ਸਾਬਕਾ ਪ੍ਰਧਾਨ ਅਨਵਰ ਮੰਸੂਰ ਗੋਰਾਇਆ ਨੂੰ ਈਸ਼ਨਿੰਦਾ ਸੰਦੇਸ਼ ਭੇਜਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਸੀ ਕਿ ਜੋੜੇ ਨੇ ਸੰਦੇਸ਼ ਵਿਚ ਈਸ਼ਨਿੰਦਾ ਕੀਤੀ ਸੀ। ਹਾਲਾਂਕਿ ਸ਼ਗੁਫਤਾ ਅਨਪੜ੍ਹ ਹੋਣ ਕਾਰਨ ਪੜ੍ਹ-ਲਿੱਖ ਵੀ ਨਹੀਂ ਪਾਉਂਦੀ।
ਇਹ ਵੀ ਪੜ੍ਹੋ: ਟਰੰਪ ਨੇ ਚੀਨ ਨੂੰ ਫਿਰ ਘੇਰਿਆ, ਕਿਹਾ- ਹੁਣ ਦੁਸ਼ਮਣ ਵੀ ਕਹਿ ਰਹੇ ਨੇ ਚੀਨੀ ਵਾਇਰਸ ਸਬੰਧੀ ਮੈਂ ਸਹੀ ਸੀ
ਐਫ.ਆਈ.ਆਰ. ਵਿਚ ਉਸ ਦਾ ਨਾਮ ਸ਼ੁਰੂ ਵਿਚ ਨਹੀਂ ਸੀ। 2014 ਵਿਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਟੋਬਾ ਟੇਕ ਸਿੰਘ) ਆਮਿਰ ਹਬੀਬ ਨੇ ਈਸਾਈ ਜੋੜੇ ਨੂੰ ਈਸ਼ਨਿੰਦਾ ਲਈ ਮੌਤ ਦੀ ਸਜ਼ਾ ਸੁਣਾਈ ਅਤੇ ਸ਼ਿਕਾਇਤਕਰਤਾਵਾਂ ਦੀ ਗਵਾਹੀ ਅਤੇ ਜੋੜੇ ਦੇ ‘ਕਬੂਲਣ’ ’ਤੇ ਹਰੇਕ ਨੂੰ 100,000 ਰੁਪਏ ਦਾ ਜੁਰਮਾਨਾ ਲਗਾਇਆ। ਜੋੜੇ ਨੇ ਲਾਹੌਰ ਹਾਈ ਕੋਰਟ (ਐਲ.ਐਚ.ਸੀ.) ਵਿਚ ਆਪਣੀ ਅਪੀਲ ਵਿਚ ਕਿਹਾ ਕਿ ਪੁਲਸ ਨੇ ‘ਦਬਾਅ ਵਿਚ’ ਉਨ੍ਹਾਂ ਦਾ ਕਬੂਲਨਾਮਾ ਲਿਆ ਹੈ। ਐਲ.ਐਚ.ਸੀ. ਨੇ ਉਨ੍ਹਾਂ ਨੂੰ ‘ਸਬੂਤਾਂ ਦੀ ਘਾਟ’ ਕਾਰਨ ਈਸ਼ਨਿੰਦਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਜਸਟਿਸ ਸਈਦ ਸ਼ਾਹਬਾਜ ਅਲੀ ਰਿਜ਼ਵੀ ਅਤੇ ਜਸਟਿਸ ਤਾਰਿਕ ਸਲੀਮ ਸ਼ੇਖ ਦੀ ਮੈਂਬਰ ਬੈਂਚ ਨੇ ਜੋੜੇ ਖ਼ਿਲਾਫ਼ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਦੇ ਹੋਏ ਮਾਮਲੇ ਵਿਚ ‘ਸਬੂਤਾਂ ਦੀ ਘਾਟ’ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਬਰੀ ਕਰ ਦਿੱਤਾ।
ਇਹ ਵੀ ਪੜ੍ਹੋ: ਅਮਰੀਕਾ ਨੇ ਰੱਖਿਆ ਉਤਪਾਦਨ ਕਾਨੂੰਨ ਤੋਂ ਹਟਾਈ ਪਾਬੰਦੀ, ਮਿੱਤਰ ਦੇਸ਼ਾਂ ਨੂੰ 2.5 ਕਰੋੜ ਵੈਕਸੀਨ