ਪਾਕਿ : ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਨੂੰ ਸੁਣਾਈ ਗਈ 12 ਵਾਰ ਸਜ਼ਾ-ਏ-ਮੌਤ

Sunday, Aug 05, 2018 - 06:03 PM (IST)

ਪਾਕਿ : ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਨੂੰ ਸੁਣਾਈ ਗਈ 12 ਵਾਰ ਸਜ਼ਾ-ਏ-ਮੌਤ

ਲਾਹੌਰ (ਭਾਸ਼ਾ)— ਅੱਤਵਾਦੀ ਵਿਰੋਧੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਦੇ ਕਸੂਰ ਸ਼ਹਿਰ ਵਿਚ ਇਕ ਨਾਬਾਲਗ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ। ਪੂਰੀ ਦੁਨੀਆ ਵਿਚ ਚਰਚਿਤ ਇਸ ਮਾਮਲੇ ਦੇ ਦੋਸ਼ੀ ਨੂੰ 3 ਹੋਰ ਬੱਚੀਆਂ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿਚ 12 ਵਾਰ ਸਜ਼ਾ-ਏ-ਮੌਤ ਸੁਣਾਈ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਮਰਾਨ ਅਲੀ ਨੂੰ 7 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਜ਼ੁਰਮ ਵਿਚ ਪਹਿਲਾਂ ਹੀ ਫਰਵਰੀ ਵਿਚ ਚਾਰ ਵਾਰ ਸਜ਼ਾ-ਏ-ਮੌਤ, ਉਮਰਕੈਦ ਦੀ ਇਕ ਸਜ਼ਾ, 7 ਸਾਲ ਦੀ ਕੈਦ ਅਤੇ 41 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। 
ਦੋਸ਼ੀ ਨੇ ਘੱਟੋ-ਘੱਟ 8 ਹੋਰ ਬੱਚੀਆਂ ਨਾਲ ਬਲਾਤਕਾਰ ਦਾ ਜ਼ੁਰਮ ਸਵੀਕਾਰ ਕੀਤਾ ਸੀ। ਅੱਤਵਾਦ ਵਿਰੋਧੀ ਅਦਾਲਤ ਨੇ ਜੇਲ ਵਿਚ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਅਲੀ ਨੂੰ 3 ਹੋਰ ਬੱਚੀਆਂ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿਚ 12 ਵਾਰ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ। ਅਲੀ 'ਤੇ 60 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਇਸ ਵਿਚੋਂ 30 ਲੱਖ ਰੁਪਏ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਦੇਣ ਦੇ ਨਰਦੇਸ਼ ਦਿੱਤੇ ਗਏ ਹਨ। ਗੌਰਤਲਬ ਹੈ ਕਿ ਕਸੂਰ ਵਿਚ ਨਾਬਾਲਗ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਮਗਰੋਂ ਪੂਰੇ ਦੇਸ਼ ਵਿਚ ਗੁੱਸਾ ਸੀ ਅਤੇ ਪ੍ਰਦਰਸ਼ਨ ਹੋਏ ਸਨ। ਡੀ.ਐੱਨ.ਏ. ਮਿਲਾਉਣ ਮਗਰੋਂ 23 ਜਨਵਰੀ ਨੂੰ ਅਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।


Related News