ਪਾਕਿਸਤਾਨ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨਾ ਰੱਖੇਗਾ ਜਾਰੀ
Wednesday, Aug 16, 2023 - 01:02 PM (IST)

ਇਸਲਾਮਾਬਾਦ (ਯੂ.ਐਨ.ਆਈ.): ਪਾਕਿਸਤਾਨ ਦੇ ਉਪ ਰੱਖਿਆ ਮੰਤਰੀ ਹਮੂਦ ਉਜ਼ ਜ਼ਮਾਨ ਖਾਨ ਨੇ ਕਿਹਾ ਕਿ ਯੂਕ੍ਰੇਨ ਵਿਚ ਸੰਘਰਸ਼ ਨੂੰ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਪਾਕਿਸਤਾਨ ਪ੍ਰਭਾਵਿਤ ਖੇਤਰਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ। ਖਾਨ ਨੇ ਅੰਤਰਰਾਸ਼ਟਰੀ ਸੁਰੱਖਿਆ ਬਾਰੇ ਮਾਸਕੋ ਕਾਨਫਰੰਸ ਵਿੱਚ ਕਿਹਾ ਕਿ "ਪਾਕਿਸਤਾਨ, ਯੂਕ੍ਰੇਨ ਵਿੱਚ ਸੰਘਰਸ਼ ਨੂੰ ਘੱਟ ਕਰਨ ਲਈ ਇੱਕ ਕੂਟਨੀਤਕ ਹੱਲ ਦੀ ਜ਼ਰੂਰਤ ਦਾ ਐਲਾਨ ਕਰਦਾ ਹੈ ਅਤੇ ਉਹ ਪ੍ਰਭਾਵਿਤ ਖੇਤਰਾਂ ਵਿੱਚ ਨਾਗਰਿਕ ਆਬਾਦੀ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ।"
ਪੜ੍ਹੋ ਇਹ ਅਹਿਮ ਖ਼ਬਰ-ਲੀਬੀਆ 'ਚ ਵਿਰੋਧੀ ਸਮੂਹਾਂ ਵਿਚਕਾਰ ਹਿੰਸਕ ਝੜਪ, 27 ਲੋਕਾਂ ਦੀ ਮੌਤ
ਜ਼ਿਕਰਯੋਗ ਹੈ ਕਿ ਯੂਕ੍ਰੇਨੀ ਸੈਨਿਕਾਂ ਤੋਂ ਸੁਰੱਖਿਆ ਲਈ ਡੋਨੇਟਸਕ ਅਤੇ ਲੁਗਾਂਸਕ ਪੀਪਲਜ਼ ਰੀਪਬਲਿਕਸ ਦੇ ਸੱਦੇ ਦੇ ਜਵਾਬ ਵਿਚ ਰੂਸ ਨੇ 24 ਫਰਵਰੀ, 2022 ਨੂੰ ਯੂਕ੍ਰੇਨ ਵਿੱਚ ਇਕ ਵਿਸ਼ੇਸ਼ ਮਿਲਟਰੀ ਮੁਹਿੰਮ ਸ਼ੁਰੂ ਕੀਤੀ ਸੀ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਆਪ੍ਰੇਸ਼ਨ ਦਾ ਉਦੇਸ਼ ਯੂਕ੍ਰੇਨ ਨੂੰ "ਨਿਸ਼ਸ਼ਤਰੀਕਰਨ ਅਤੇ ਪਰਮਾਣੂ ਮੁਕਤ" ਕਰਨਾ ਅਤੇ ਡੋਨਬਾਸ ਨੂੰ ਪੂਰੀ ਤਰ੍ਹਾਂ ਆਜ਼ਾਦ ਕਰਨਾ ਸੀ। ਉੱਧਰ ਪੱਛਮੀ ਦੇਸ਼ਾਂ ਨੇ ਰੂਸ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ ਅਤੇ ਉਹ ਯੂਕ੍ਰੇਨ ਨੂੰ ਹਥਿਆਰ ਸਪਲਾਈ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।