ਪਾਕਿ ਨੇ FATF ਨੂੰ ਸੌਂਪੀ ਆਪਣੀ ਅਨੁਪਾਲਨ ਰਿਪੋਰਟ

08/21/2019 3:40:29 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਵਿੱਤੀ ਕਾਰਵਾਈ ਟਾਸਕ ਫੋਰਸ ( FATF) ਨੂੰ ਆਪਣੀ 27 ਸੂਤਰੀ ਕਾਰਜ ਯੋਜਨਾ 'ਤੇ ਅਨੁਪਾਲਨ ਰਿਪੋਰਟ ਸੌਂਪ ਦਿੱਤੀ ਹੈ। ਇਹ ਰਿਪੋਰਟ ਅਜਿਹੇ ਸਮੇਂ ਵਿਚ ਸੌਂਪੀ ਗਈ ਹੈ ਜਦੋਂ ਵਰਤਮਾਨ ਵਿਚ ਚੱਲ ਰਹੇ ਤਿੰਨ ਵੱਖ-ਵੱਖ ਮੁਲਾਕਣਾਂ ਨਾਲ ਅਕਤੂਬਰ ਤੱਕ ਉਸ ਦੇ ਮਨੀ ਲਾਂਡਰਿੰਗ ਵਿਰੋਧੀ ਸੰਸਥਾ ਦੀ ਗ੍ਰੇ ਸੂਚੀ ਵਿਚੋਂ ਬਾਹਰ ਕੱਢਣ ਦੀ ਸੰਭਾਵਨਾ ਦਾ ਪਤਾ ਚੱਲੇਗਾ। ਇਕ ਸੀਨੀਅਰ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਐੱਫ.ਏ.ਟੀ.ਐੱਫ. ਨਾਲ ਖੇਤਰੀ ਰੂਪ ਨਾਲ ਸਬੰਧਤ ਏਸ਼ੀਆ-ਪ੍ਰਸ਼ਾਂਤ ਸਮੂਹ ਵਿੱਤੀ ਅਤੇ ਬੀਮਾ ਸੇਵਾਵਾਂ ਦੇ ਸਾਰੇ ਖੇਤਰਾਂ ਵਿਚ ਆਪਣੀਆਂ ਪ੍ਰਣਾਲੀਆਂ ਨੂੰ ਅਪਗ੍ਰੇਡ ਕਰਨ 'ਤੇ ਪਾਕਿਸਤਾਨ ਦੀ ਤਰੱਕੀ ਦਾ 5 ਸਾਲਾ ਮੁਲਾਂਕਣ ਕਰ ਰਿਹਾ ਹੈ। 

ਇਹ ਮੁਲਾਂਕਣ ਕੈਨਬਰਾ (ਆਸਟ੍ਰੇਲੀਆ) ਵਿਚ ਕੀਤਾ ਜਾ ਰਿਹਾ ਹੈ। ਇਹ ਪ੍ਰਕਿਰਿਆ ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਵਿੱਤ ਪੋਸ਼ਣ 'ਤੇ ਐੱਫ.ਈ.ਟੀ.ਐੱਫ. ਨਾਲ ਵਚਨਬੱਧਤਾਵਾਂ 'ਤੇ ਪਾਕਿਸਤਾਨ ਦੇ ਪ੍ਰਦਰਸ਼ਨ ਨਾਲ ਸਿੱਧੇ ਤੌਰ 'ਤੇ ਨਹੀਂ ਜੁੜੀਆਂ ਹਨ ਪਰ ਉਸ ਦੀ ਮੁਲਾਂਕਣ ਰਿਪੋਰਟ ਗ੍ਰੇ ਸੂਚੀ ਵਿਚੋਂ ਬਾਹਰ ਨਿਕਲਣ ਦੀ ਦੇਸ਼ ਦੀਆਂ ਸੰਭਾਵਨਾਵਾਂ 'ਤੇ ਅਸਿੱਧੇ ਤੌਰ 'ਤੇ ਅਸਰ ਪਾ ਸਕਦੀ ਹੈ। ਅਖਬਾਰ ਨੇ ਦੱਸਿਆ ਕਿ ਸਟੇਟ ਬੈਂਕ ਆਫ ਪਾਕਿਸਤਾਨ ਦੇ ਗਵਰਨਰ ਬਾਕਿਰ ਰਜ਼ਾ ਦੀ ਅਗਵਾਈ ਵਿਚ ਪਾਕਿਸਤਾਨ ਵੱਲੋਂ ਪੇਸ਼ ਮੁਲਾਂਕਣ 23 ਅਗਸਤ ਨੂੰ ਖਤਮ ਹੋਵੇਗਾ। 

ਜੂਨ ਵਿਚ ਪੈਰਿਸ ਸਥਿਤ ਐੱਫ.ਏ.ਟੀ.ਐੱਫ. ਨੇ ਕਿਹਾ ਸੀ ਕਿ ਪਾਕਿਸਤਾਨ ਅੱਤਵਾਦ ਦੇ ਵਿੱਤ ਪੋਸ਼ਣ 'ਤੇ ਆਪਣੀ ਕਾਰਜ ਯੋਜਨਾ ਪੂਰੀ ਕਰਨ ਵਿਚ ਅਸਫਲ ਰਿਹਾ। ਉਸ ਨੇ ਇਸਲਾਮਾਬਾਦ ਨੂੰ ਅਕਤੂਬਰ ਤੱਕ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਜਾਂ ਫਿਰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਸੀ। ਕਾਰਵਾਈ ਦੇ ਤਹਿਤ ਉਸ ਨੂੰ ਬਲੈਕਲਿਸਟ ਵਿਚ ਪਾਇਆ ਜਾ ਸਕਦਾ ਹੈ।


Vandana

Content Editor

Related News