ਪਾਕਿਸਤਾਨ 'ਚ ਮੌਲਵੀ ਅਤੇ ਉਸ ਦੇ ਪੁੱਤਰਾਂ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼
Wednesday, Oct 06, 2021 - 01:39 PM (IST)
ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਦੀ ਇਕ ਅਦਾਲਤ ਨੇ ਮੌਲਵੀ ਮੁਫਤੀ ਅਜ਼ੀਜ਼ੁਰ ਰਹਿਮਾਨ ਅਤੇ ਉਸ ਦੇ ਪੰਜ ਬੇਟਿਆਂ 'ਤੇ ਆਪਣੇ ਮਦਰਸੇ ਵਿਚ ਇਕ ਵਿਦਿਆਰਥੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਡਾਨ ਦੀ ਰਿਪੋਰਟ ਮੁਤਾਬਕ ਮੌਲਵੀ ਅਤੇ ਉਹਨਾਂ ਦੇ ਬੇਟਿਆਂ ਨੇ ਖੁਦ ਨੂੰ ਦੋਸ਼ੀ ਨਹੀਂ ਮੰਨਿਆ ਅਤੇ ਮੁਕੱਦਮਾ ਲੜਨ ਦਾ ਫ਼ੈਸਲਾ ਕੀਤਾ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਣਾ ਰਾਸ਼ਿਦ ਅਲੀ ਨੇ ਪੁਲਸ ਨੂੰ ਨਿਰਦੇਸ਼ ਦਿੱਤੇ ਕਿ ਉਹ 18 ਅਕਤੂਬਰ ਨੂੰ ਸਰਕਾਰੀ ਗਵਾਹਾਂ ਨੂੰ ਪੇਸ਼ ਕਰੇ।
ਇਕ
ਨਿਆਂਇਕ ਮੈਜਿਸਟ੍ਰੇਟ ਵੱਲੋਂ ਗ੍ਰਿਫ਼ਤਾਰੀ ਖਾਰਜ ਕੀਤੇ ਜਾਣ ਤੋਂ ਬਾਅਦ ਮੁਫਤੀ ਅਜ਼ੀਜ਼ ਆਪਣੀ ਅਜੇ ਵੀ ਸਲਾਖਾਂ ਦੇ ਪਿੱਛੇ ਹੈ, ਜਦੋਂ ਕਿ ਉਸ ਦੇ ਬੇਟਿਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।ਰਹਿਮਾਨ ਖ਼ਿਲਾਫ਼ ਪਾਕਿਸਤਾਨ ਦੰਡ ਸੰਹਿਤਾ ਦੀ ਧਾਰਾ 377 (ਗੈਰ ਕੁਦਰਤੀ ਅਪਰਾਧ) ਅਤੇ ਧਾਰਾ 506 (ਅਪਰਾਧਿਕ ਧਮਕਾਉਣ ਦੀ ਸਜ਼ਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਲਾਹੌਰ ਪੁਲਸ ਨੇ ਮੌਲਵੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਜਦੋਂ ਉਸ ਦੇ ਇਕ ਵਿਦਿਆਰਥੀ ਦਾ ਜਿਨਸੀ ਸ਼ੋਸ਼ਣ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।
ਪੜ੍ਹੋ ਇਹ ਅਹਿਮ ਖਬਰ- ਔਕਸ ਵਿਵਾਦ ਦੇ ਬਾਅਦ ਅਮਰੀਕਾ ਅਤੇ ਫਰਾਂਸ ਵਿਚਕਾਰ ਸੁਲ੍ਹਾ ਹੋਣ ਦੀ ਸੰਭਾਵਨਾ
ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੌਲਵੀ ਨੇ ਆਪਣੇ ਵਿਦਿਆਰਥੀ ਨੂੰ ਪ੍ਰੀਖਿਆ ਵਿੱਚ ਪਾਸ ਹੋਣ ਵਿੱਚ ਮਦਦ ਕਰਨ ਦੇ ਵਾਅਦੇ ਨਾਲ ਤਿੰਨ ਸਾਲਾਂ ਤੱਕ ਉਸ ਨਾਲ ਜਿਨਸੀ ਸੰਬੰਧ ਬਣਾਏ।ਆਪਣੀ ਸ਼ਿਕਾਇਤ ਵਿੱਚ ਵਿਦਿਆਰਥੀ ਨੇ ਦੋਸ਼ ਲਾਇਆ ਕਿ ਰਹਿਮਾਨ ਨੇ ਉਸ ਨੂੰ ਅਤੇ ਇੱਕ ਹੋਰ ਵਿਦਿਆਰਥੀ ਨੂੰ ਵਫ਼ਾਕੁਲ ਮਦਾਰੀਸ ਦੀਆਂ ਪ੍ਰੀਖਿਆਵਾਂ ਵਿੱਚ ਨਕਲ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਲਈ ਕੱਢ ਦਿੱਤਾ।ਉਸ ਨੇ ਦਾਅਵਾ ਕੀਤਾ ਕਿ ਮੌਲਵੀ ਨੇ ਉਸ ਦੇ ਨਾਂ ਦੀ ਬਹਾਲੀ ਲਈ ਜਿਨਸੀ ਸੰਬੰਧ ਬਣਾਉਣ ਦੀ ਮੰਗ ਕੀਤੀ ਅਤੇ ਉਸ ਕੋਲ ਮੌਲਵੀ ਦੀ ਮੰਗ ਨੂੰ ਮੰਨਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ।