ਪਾਕਿਸਤਾਨੀ ਮਰੀਨ ਨੇ 22 ਭਾਰਤੀ ਮਛੇਰਿਆਂ ਨੂੰ ਕੀਤਾ ਅਗਵਾ

2/14/2020 7:56:56 PM

ਪੋਰਬੰਦਰ/ਇਸਲਾਮਾਬਾਦ (ਯੂ.ਐੱਨ.ਆਈ.)- ਪਾਕਿਸਤਾਨੀ ਮਰੀਨ ਸੁਰੱਖਿਆ ਏਜੰਸੀ ਨੇ ਗੁਜਰਾਤ ਵਿਚ ਕੌਮਾਂਤਰੀ ਸਮੁੰਦਰੀ ਪਾਣੀ ਦੀ ਹੱਦ ਕੋਲੋਂ 22 ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਇਸ ਦੇ ਨਾਲ ਹੀ ਚਾਰ ਭਾਰਤੀ ਕਿਸ਼ਤੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਗੁਜਰਾਤ ਮਰੀਨ ਫਿਸ਼ਲੀਜ਼ ਸੋਸਾਇਟੀ ਨੇ ਸ਼ੁੱਕਰਵਾਰ ਕਿਹਾ ਕਿ ਸਾਡੇ 22 ਮਛੇਰਿਆਂ ਨੂੰ ਅਗਵਾ ਕਰ ਲਿਆ ਗਿਆ ਹੈ। ਉਕਤ ਮਛੇਰੇ ਵੀਰਵਾਰ ਸਮੁੰਦਰ ਵਿਚ ਮੱਛੀਆਂ ਫੜਨ ਗਏ ਸਨ। ਸ਼ੁੱਕਰਵਾਰ ਰਾਤ ਤੱਕ ਇਹਨਾਂ ਮਛੇਰਿਆਂ ਨੂੰ ਛੱਡਿਆ ਨਹੀਂ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

This news is Edited By Baljit Singh