ਪਾਕਿਸਤਾਨ ''ਚ ਹਰ ਸਾਲ 7 ਲੱਖ ਨਵਜੰਮੇ ਬੱਚਿਆਂ ਦੀ ਹੋ ਰਹੀ ਮੌਤ ! ਹੋਸ਼ ਉਡਾਉਣਗੇ ਅੰਕੜੇ

Wednesday, Aug 12, 2026 - 04:12 PM (IST)

ਪਾਕਿਸਤਾਨ ''ਚ ਹਰ ਸਾਲ 7 ਲੱਖ ਨਵਜੰਮੇ ਬੱਚਿਆਂ ਦੀ ਹੋ ਰਹੀ ਮੌਤ ! ਹੋਸ਼ ਉਡਾਉਣਗੇ ਅੰਕੜੇ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ 'ਚ ਮਾਂ ਅਤੇ ਬੱਚੇ ਦੀ ਮਾੜੀ ਸਿਹਤ ਦੇਖਭਾਲ ਪ੍ਰਣਾਲੀ ਅਤੇ ਆਬਾਦੀ ਕੰਟਰੋਲ ਨੀਤੀਆਂ 'ਚ ਖਾਮੀਆਂ ਬਾਰੇ ਚਿਤਾਵਨੀ ਦਿੰਦਿਆਂ ਸਿਹਤ ਮਾਹਿਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਦੇਸ਼ 'ਚ ਹਰ ਸਾਲ ਲਗਭਗ 7 ਲੱਖ ਬੱਚੇ ਮ੍ਰਿਤਕ ਪੈਦਾ ਹੁੰਦੇ ਹਨ। ਮਾਹਿਰਾਂ ਅਨੁਸਾਰ, ਇਹ ਅੰਕੜਾ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਹੈ।

ਰਿਪੋਰਟ ਅਨੁਸਾਰ, ਪਾਕਿਸਤਾਨ 'ਚ ਹਰ 1,000 'ਚੋਂ 42 ਬੱਚੇ ਆਪਣੇ ਜਨਮ ਦੇ ਪਹਿਲੇ ਮਹੀਨੇ ਦੌਰਾਨ ਹੀ ਦਮ ਤੋੜ ਦਿੰਦੇ ਹਨ। ਇਹ 1960 ਤੋਂ ਬਾਅਦ ਦੁਨੀਆ ' ਸਭ ਤੋਂ ਵੱਧ ਨਿਓਨੇਟਲ ਮੋਰਟੈਲਿਟੀ ਰੇਟ ਹੈ। ਸਿਹਤ ਮਾਹਿਰਾਂ ਅਨੁਸਾਰ, ਪਾਕਿਸਤਾਨ ਵਿੱਚ ਲਗਭਗ 48 ਫ਼ੀਸਦੀ ਗਰਭ-ਧਾਰਨ ਅਣਚਾਹੇ ਹੁੰਦੇ ਹਨ, ਜਿਸ ਕਾਰਨ ਦੇਸ਼ 'ਚ ਹਰ ਸਾਲ ਲਗਭਗ 3,80,000 ਅਸੁਰੱਖਿਅਤ ਗਰਭਪਾਤ ਹੁੰਦੇ ਹਨ, ਜੋ ਕਿ ਗੈਰ-ਕਾਨੂੰਨੀ ਅਤੇ ਅਣ-ਰਜਿਸਟਰਡ ਕਲੀਨਿਕਾਂ ਵਿੱਚ ਕੀਤੇ ਜਾਂਦੇ ਹਨ, ਜਿਸ ਨਾਲ ਔਰਤਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ।

ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੀਆਂ ਮੌਜੂਦਾ ਆਬਾਦੀ ਨੀਤੀਆਂ ਦੇਸ਼ ਦੀਆਂ ਅਸਲ ਲੋੜਾਂ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਨੇ ਮਾਂ ਅਤੇ ਨਵਜੰਮੇ ਬੱਚਿਆਂ ਦੀ ਸੁਰੱਖਿਆ ਲਈ ਸਿਹਤ ਪ੍ਰਣਾਲੀ ਵਿੱਚ ਤੁਰੰਤ ਵੱਡੇ ਸੁਧਾਰਾਂ ਦੀ ਮੰਗ ਕੀਤੀ ਹੈ।


author

Harpreet SIngh

Content Editor

Related News