ਪੂਰੇ ਪਾਕਿਸਤਾਨ ’ਚ ਫੈਲ ਰਹੀ PoK ਦੀ ਅੱਗ: ਮੌਲਾਨਾ ਫਜ਼ਲ-ਉਰ-ਰਹਿਮਾਨ
Sunday, Aug 02, 2026 - 04:07 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) - ਪਾਕਿਸਤਾਨ ਦੀ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ ਦੇ ਮੁਖੀ ਮੌਲਾਨਾ ਫਜ਼ਲ-ਉਰ-ਰਹਿਮਾਨ ਨੇ ਪਾਕਿਸਤਾਨੀ ਫੌਜ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪੀ. ਓ. ਕੇ. ਦੀ ਅੱਗ ਪੂਰੇ ਪਾਕਿਸਤਾਨ ਅਤੇ ਹੋਰ ਥਾਵਾਂ ’ਤੇ ਫੈਲ ਰਹੀ ਹੈ। ਇਸ ਤੋਂ ਇਲਾਵਾ ਮੌਲਾਨਾ ਫਜ਼ਲ-ਉਰ-ਰਹਿਮਾਨ, ਜਿਨ੍ਹਾਂ ਨੂੰ ਮੌਲਾਨਾ ਡੀਜ਼ਲ ਵੀ ਕਿਹਾ ਜਾਂਦਾ ਹੈ, ਨੇ ਪੀ.ਓ.ਕੇ. ਵਿਚ ਵਿਰੋਧ ਪ੍ਰਦਰਸ਼ਨ ਕਰ ਰਹੀ ਸਾਂਝੀ ਅਵਾਮੀ ਐਕਸ਼ਨ ਕਮੇਟੀ ਪਾਰਟੀ ਨੂੰ ਸੰਜਮ ਵਰਤਣ ਅਤੇ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਸੋਚਣ ਦੀ ਅਪੀਲ ਕੀਤੀ ਹੈ। ਮੌਲਾਨਾ ਡੀਜ਼ਲ ਨੇ ਪਾਕਿਸਤਾਨੀ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਨੂੰ ਤਾਕਤ ਦੀ ਵਰਤੋਂ ਤੋਂ ਬਚਣ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਚੱਲ ਰਹੀ ਅਸ਼ਾਂਤੀ ਦਾ ਸਿਆਸੀ ਹੱਲ ਲੱਭਣ ਦੀ ਅਪੀਲ ਕੀਤੀ। ਫਜ਼ਲ-ਉਰ-ਰਹਿਮਾਨ ਨੇ ਕਿਹਾ ਕਿ ਪਾਕਿਸਤਾਨੀ ਫੌਜ ਤਾਕਤ ਦੀ ਵਰਤੋਂ ਰਾਹੀਂ ਪੀ.ਓ.ਕੇ. ਵਿਚ ਅੰਦੋਲਨ ਨੂੰ ਦਬਾਉਣ ’ਚ ਅਸਫਲ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਵਿਰੋਧ ਪ੍ਰਦਰਸ਼ਨ ਹੁਣ ਪੀ.ਓ.ਕੇ. ਤੋਂ ਪਾਰ ਪਾਕਿਸਤਾਨ ਅਤੇ ਯੂਰਪ ਦੇ ਹੋਰ ਹਿੱਸਿਆਂ ਵਿਚ ਫੈਲ ਰਹੇ ਹਨ।
