ਪੀ.ਪੀ.ਪੀ. ਪ੍ਰਧਾਨ ਨੇ ਕਿਹਾ-'ਜਨਵਰੀ 2021 'ਚ ਇਮਰਾਨ ਸਰਕਾਰ ਡਿੱਗ ਜਾਵੇਗੀ'

Friday, Oct 30, 2020 - 01:29 PM (IST)

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਬੁੱਧਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਰਕਾਰ ਜਨਵਰੀ 2021 ਵਿਚ ਡਿੱਗ  ਜਾਵੇਗੀ ਅਤੇ ਉਸ ਦੀ ਜਗ੍ਹਾ 'ਲੋਕਾਂ ਦੀ ਸਰਕਾਰ ਸਥਾਪਿਤ ਹੋਵੇਗੀ। ਨਵੰਬਰ ਵਿਚ ਗਿਲਗਿਤ-ਬਾਲਟੀਸਤਾਨ (ਜੀ.ਬੀ.) ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦੀ ਮੁਹਿੰਮ ਦੇ ਤਹਿਤ ਮੁੱਖ ਸਕਾਰਟੂ ਬਜ਼ਾਰ ਵਿਚ ਇਕ ਜਨਤਕ ਸਭਾ ਨੂੰ ਸੰਬੋਧਿਤ ਕਰਦਿਆਂ ਜ਼ਰਦਾਰੀ ਨੇ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਪੀ.ਟੀ.ਆਈ. ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ। ਅੱਗੇ ਇਸ ਵੱਲ ਇਸ਼ਾਰਾ ਕਰਦਿਆਂ ਉਹਨਾਂ ਨੇ ਕਿਹਾ ਕਿ ਜੀ.ਬੀ. ਨੂੰ ਹੁਣ ਤੱਕ ਸੂਬੇ ਦਾ ਦਰਜਾ ਨਹੀਂ ਦਿੱਤਾ ਗਿਆ। 

ਪਰ ਕੇਂਦਰ ਦੀ ਪੀ.ਟੀ.ਆਈ. ਸਰਕਾਰ ਨੇ ਪਹਿਲਾਂ ਹੀ ਇਸ ਖੇਤਰ ਦੇ ਲੋਕਾਂ 'ਤੇ ਟੈਕਸ ਲਗਾ ਦਿੱਤਾ ਸੀ। ਉਹਨਾਂ ਨੇ ਇਹ ਘੋਸ਼ਣਾ ਕੀਤੀ ਕਿ ਸ਼ਾਸਨ ਦੇ ਅਧਿਕਾਰ ਅਤੇ ਜਾਇਦਾਦ ਦੇ ਅਧਿਕਾਰ (Right to rule or right to property campaign) ਦੀ ਮੁਹਿੰਮ ਪੀ.ਪੀ.ਪੀ. ਦੀ ਹੀ ਹੈ। ਉਹਨਾਂ ਨੇ ਡਾਨ ਨੂੰ ਕਿਹਾ,''ਪੀ.ਪੀ.ਪੀ. ਇਕੋਇਕ ਅਜਿਹੀ ਪਾਰਟੀ ਹੈ ਜਿਸ ਨੇ ਗਿਲਗਿਤ-ਬਾਲਟੀਸਤਾਨ ਦੇ ਲੋਕਾਂ ਦੀ 2018 ਵਿਚ ਪਾਕਿਸਤਾਨ ਵਿਚ ਚੋਣਾਂ ਦੇ ਲਈ ਆਪਣੇ ਘੋਸ਼ਣਾਪੱਤਰ ਵਿਚ ਮੰਗ ਕੀਤੀ ਸੀ।'' ਉਹਨਾਂ ਨੇ ਕਿਹਾ ਕਿ ਪੀ.ਪੀ.ਪੀ. ਇਕੋਇਕ ਪਾਰਟੀ ਸੀ ਜੋ ਇਸ ਗੱਲ ਦੀ ਵਕਾਲਤ ਕਰ ਰਹੀ ਸੀ ਕਿ ਜੀ.ਬੀ. ਦੇ ਲੋਕਾਂ ਦਾ ਆਪਣਾ ਸੂਬਾ, ਸੈਨੇਟ ਅਤੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਨੁਮਾਇੰਦਗੀ ਹੋਣੀ ਚਾਹੀਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਇਹ ਚੋਣਾਂ 'ਅਮਰੀਕੀ ਸੁਪਨੇ' ਅਤੇ 'ਸਮਾਜਵਾਦੀ ਬੁਰੇ ਸੁਪਨੇ' ਦੇ 'ਚ ਚੋਣ ਹੈ : ਟਰੰਪ

ਪੀ.ਪੀ.ਪੀ. ਪ੍ਰਧਾਨ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਉਹਨਾਂ ਦੀ ਪਾਰਟੀ ਗਿਲਗਿਤ-ਬਾਲਟੀਸਤਾਨ ਵਿਚ ਵੋਟ ਚੋਰੀ ਨਹੀਂ ਹੋਣ ਦੇਵੇਗੀ। ਉਹਨਾਂ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅੱਤਿਆਚਾਰੀਆਂ ਨੇ ਸ਼ਹੀਦ ਜ਼ੁਲਫਿਕਾਰ ਅਲੀ ਭੁੱਟੋ, ਸ਼ਹੀਦ ਸ਼ਾਹਨਵਾਜ਼ ਭੁੱਟੋ, ਸ਼ਹੀਦ ਮੀਰ, ਮੁਤਰਜ਼ਾ ਭੁੱਟੋ ਅਤੇ ਸ਼ਹੀਦ ਬੇਨਜ਼ੀਰ ਭੁੱਟੋ ਨੂੰ ਖੋਹ ਲਿਆ ਸੀ। ਜ਼ਰਦਾਰੀ ਨੇ ਕਿਹਾ,''ਮੈਂ ਗਿਲਗਿਤ-ਬਾਲਟੀਸਤਾਨ ਦੇ ਸਭ ਤੋਂ ਛੋਟੇ ਸ਼ਹਿਰ ਅਤੇ ਪਿੰਡ ਵਿਚ ਗਿਆ ਹਾਂ ਅਤੇ ਦੇਖਿਆ ਹੈ ਕਿ ਭੁੱਟੋ ਉਹਨਾਂ ਸਾਰਿਆਂ ਥਾਵਾਂ 'ਤੇ ਜਿਉਂਦੇ ਹਨ।'' ਬਾਲਟੀਸਤਾਨ ਡਿਵੀਜ਼ਨ ਦੇ  ਹਜ਼ਾਰਾਂ ਪੀ.ਪੀ.ਪੀ. ਕਾਰਕੁੰਨਾਂ ਨੇ ਬੈਠਕ ਵਿਚ ਹਿੱਸਾ ਲਿਆ। ਗਿਲਗਿਤ-ਬਾਲਟੀਸਤਾਨ ਦੇ ਗਵਰਨਰ ਅਤੇ ਪੀ.ਪੀ.ਪੀ. ਦੇ ਕੇਂਦਰੀ ਨੇਤਾ ਕਮਰ ਜ਼ਮਾਨ ਕੈਰਾ, ਸਾਬਕਾ ਮੁੱਖ ਮੰਤਰੀ ਮੇਹਦੀ ਸ਼ਾਹ, ਪੀ.ਪੀ.ਪੀ. ਜੀ.ਬੀ. ਪ੍ਰਧਾਨ ਅਮਜ਼ਦ ਹੁਸੈਨ ਐਡਵੋਕੇਟ ਅਤੇ ਸਾਦੀਆ ਦਾਨਿਸ਼ ਵੀ ਇਸ ਮੌਕੇ ਮੌਜੂਦ ਸਨ। ਗੌਰਤਲਬ ਹੈ ਕਿ ਗਿਲਗਿਤ-ਬਾਲਟੀਸਤਾਨ ਨੂੰ ਆਪਣਾ ਸੂਬਾ ਬਣਾਉਣ ਦੀ ਕਾਰਜ ਯੋਜਨਾ ਦੇ ਤਹਿਤ ਪਾਕਿਸਤਾਨ ਨੇ 15 ਨਵੰਬਰ ਨੂੰ ਤਥਾਕਥਿਤ ਗਿਲਗਿਲ-ਬਾਲਟੀਸਤਾਨ ਖੇਤਰ ਵਿਚ ਚੋਣਾਂ ਕਰਾਉਣ ਦੀ ਘੋਸ਼ਣਾ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਪੀਪਲਜ਼ ਪਾਰਟੀ ਨੇ ਮੰਗਿਆ ਰਾਸ਼ਟਰਪਤੀ ਦਾ ਅਸਤੀਫਾ


Vandana

Content Editor

Related News