ਓਮੀਕਰੋਨ ਦੀ ਦਹਿਸ਼ਤ, ਪਾਕਿਸਤਾਨ ਨੇ 15 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ

Tuesday, Dec 07, 2021 - 10:20 AM (IST)

ਓਮੀਕਰੋਨ ਦੀ ਦਹਿਸ਼ਤ, ਪਾਕਿਸਤਾਨ ਨੇ 15 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਖ਼ਤਰੇ ਦੇ ਮੱਦੇਨਜ਼ਰ ਸੋਮਵਾਰ ਨੂੰ ਕੁਝ ਸ਼ਰਤਾਂ ਨੂੰ ਛੱਡ ਕੇ 15 ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਅਤੇ 13 ਹੋਰ ਦੇਸ਼ਾਂ ਵਿਚ ਯਾਤਰਾ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ। ਐਂਟੀ-ਕੋਰੋਨਾ ਵਾਇਰਸ ਉਪਾਵਾਂ ਲਈ ਸਿਖ਼ਰ ਨੈਸ਼ਨਲ ਕਮਾਂਡ ਐਂਡ ਓਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਨੇ ਹਵਾਈ ਯਾਤਰਾ ਦੀ ਸ਼੍ਰੇਣੀ ਨੂੰ ਨਿਰਧਾਰਤ ਕਰਨ ਦੇ ਸਬੰਧ ਵਿਚ ਵਿਸ਼ਵ ਵਿਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕੀਤੀ। NCOC ਦੇ ਇਕ ਬਿਆਨ ਅਨੁਸਾਰ ਬੈਠਕ ਵਿਚ ਵੱਖ-ਵੱਖ ਦੇਸ਼ਾਂ ਦੇ ਯਾਤਰੀਆਂ ਲਈ ਸਿਹਤ ਪ੍ਰੋਟੋਕੋਲ ਦੇ ਅਧਾਰ 'ਤੇ ਸੋਧੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਵੱਖ-ਵੱਖ ਦੇਸ਼ਾਂ ਨੂੰ ਤਿੰਨ ਸ਼੍ਰੇਣੀਆਂ ਏ, ਬੀ ਅਤੇ ਸੀ ਵਿਚ ਰੱਖਿਆ ਗਿਆ ਹੈ। ਸ਼੍ਰੇਣੀ 'ਸੀ' ਵਿਚ 15 ਦੇਸ਼ ਸ਼ਾਮਲ ਹਨ- ਕ੍ਰੋਏਸ਼ੀਆ, ਹੰਗਰੀ, ਨੀਦਰਲੈਂਡ, ਯੂਕਰੇਨ, ਆਇਰਲੈਂਡ, ਸਲੋਵੇਨੀਆ, ਵੀਅਤਨਾਮ, ਪੋਲੈਂਡ, ਦੱਖਣੀ ਅਫਰੀਕਾ, ਮੋਜ਼ਾਮਬੀਕ, ਲੇਸੋਥੋ, ਇਸਵਾਤੀਨੀ, ਬੋਤਸਵਾਨਾ, ਜ਼ਿੰਬਾਬਵੇ ਅਤੇ ਨਾਮੀਬੀਆ।

ਇਹ ਵੀ ਪੜ੍ਹੋ : ਤਾਲਿਬਾਨ ਰਾਜ ’ਚ ਅਫ਼ਗਾਨਿਸਤਾਨ ਬੇਹਾਲ, ਭੁੱਖ ਨਾਲ ਜਾ ਸਕਦੀ ਹੈ 10 ਲੱਖ ਬੱਚਿਆਂ ਦੀ ਜਾਨ

ਬਿਆਨ ਮੁਤਾਬਕ 'ਸੀ' ਸ਼੍ਰੇਣੀ ਵਾਲੇ ਦੇਸ਼ਾਂ ਤੋਂ ਯਾਤਰਾ 'ਤੇ ਪੂਰਨ ਪਾਬੰਦੀ ਹੋਵੇਗੀ ਪਰ ਕਮੇਟੀ ਤੋਂ ਛੋਟ ਦਾ ਸਰਟੀਫਿਕੇਟ ਲੈਣ ਤੋਂ ਬਾਅਦ ਜ਼ਰੂਰੀ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਸਕੇਗੀ। NCOC ਨੇ ਜਰਮਨੀ, ਤ੍ਰਿਨੀਦਾਦ ਅਤੇ ਟੋਬੈਗੋ, ਅਜ਼ਰਬਾਈਜਾਨ, ਮੈਕਸੀਕੋ, ਸ਼੍ਰੀਲੰਕਾ, ਰੂਸ, ਅਮਰੀਕਾ, ਯੂ.ਕੇ., ਥਾਈਲੈਂਡ, ਫਰਾਂਸ, ਆਸਟ੍ਰੀਆ, ਅਫ਼ਗਾਨਿਸਤਾਨ ਅਤੇ ਤੁਰਕੀ ਨੂੰ ਸ਼੍ਰੇਣੀ 'ਬੀ' ਵਿਚ ਰੱਖਿਆ ਹੈ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਹੋਣਾ ਚਾਹੀਦਾ ਹੈ। ਯਾਤਰੀਆਂ ਨੂੰ ਯਾਤਰਾ ਤੋਂ 48 ਘੰਟੇ ਪਹਿਲਾਂ ਤੱਕ ਦਾ 'ਨੈਗੇਟਿਵ ਰਿਪੋਰਟ' ਵੀ ਜਮ੍ਹਾ ਕਰਵਾਉਣੀ ਹੋਵੇਗੀ। ਸ਼੍ਰੇਣੀ 'ਸੀ' ਅਤੇ 'ਬੀ' ਵਿਚ ਸ਼ਾਮਲ ਨਾ ਕੀਤੇ ਗਏ ਹੋਰ ਸਾਰੇ ਦੇਸ਼ਾਂ ਨੂੰ ਸ਼੍ਰੇਣੀ 'ਏ' ਵਿਚ ਰੱਖਿਆ ਗਿਆ ਹੈ। ਸਾਰੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣਾ ਚਾਹੀਦਾ ਹੈ। ਸਾਰੇ ਪਾਕਿਸਤਾਨੀ ਬਿਨਾਂ ਛੋਟ ਦੇ ਸ਼੍ਰੇਣੀ 'ਸੀ' ਦੇ ਦੇਸ਼ਾਂ ਤੋਂ 15 ਦਸੰਬਰ ਤੱਕ ਯਾਤਰਾ ਕਰ ਸਕਦੇ ਹਨ ਪਰ ਪਹੁੰਚਣ 'ਤੇ ਜਾਂਚ ਪ੍ਰੋਟੋਕੋਲ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ : 'ਓਮੀਕਰੋਨ' ਦੀ ਦਹਿਸ਼ਤ ਹੇਠ ਦੁਨੀਆ, ਅਮਰੀਕੀ ਡਾਕਟਰ ਫਾਊਚੀ ਨੇ ਕੀਤਾ ਵੱਡਾ ਦਾਅਵਾ

ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 336 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 10 ਲੋਕਾਂ ਦੀ ਮੌਤ ਹੋਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਅਨੁਸਾਰ ਦੇਸ਼ ਵਿਚ ਹੁਣ ਤੱਕ ਸੰਕਰਮਣ ਦੇ 1,287,161 ਮਾਮਲੇ ਸਾਹਮਣੇ ਆਏ ਹਨ ਅਤੇ 28,777 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 1,246,464 ਲੋਕ ਠੀਕ ਹੋ ਚੁੱਕੇ ਹਨ, ਜਦਕਿ 862 ਮਰੀਜ਼ ਇਲਾਜ ਅਧੀਨ ਹਨ। ਪਾਕਿਸਤਾਨ ਵਿਚ 5.2 ਕਰੋੜ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਜਾ ਚੁੱਕਾ ਹੈ, ਜਦੋਂ ਕਿ 8.2 ਕਰੋੜ ਲੋਕਾਂ ਦਾ ਅੰਸ਼ਕ ਤੌਰ 'ਤੇ ਟੀਕਾਕਰਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੱਪ ਨੂੰ ਮਾਰਨ ਦੇ ਚੱਕਰ 'ਚ ਬਰਬਾਦ ਹੋ ਗਿਆ ਸ਼ਖ਼ਸ, ਪਲਾਂ ’ਚ ਸੜ ਕੇ ਸੁਆਹ ਹੋਇਆ 13 ਕਰੋੜ ਦਾ ਬੰਗਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News