ਪਾਕਿ ਨੇ 282 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ

01/01/2020 10:57:14 PM

ਇਸਲਾਮਾਬਾਦ (ਭਾਸ਼ਾ)–ਪਾਕਿਸਤਾਨ ਨੇ ਆਪਣੇ ਦੇਸ਼ ਦੀਆਂ ਜੇਲਾਂ ਵਿਚ ਬੰਦ 282 ਭਾਰਤੀ ਨਾਗਰਿਕਾਂ ਦੀ ਇਕ ਸੂਚੀ ਬੁੱਧਵਾਰ ਇਥੇ ਭਾਰਤੀ ਹਾਈ ਕਮਿਸ਼ਨਰ ਨੂੰ ਸੌਂਪੀ। ਇਨ੍ਹਾਂ ਵਿਚ 227 ਮਛੇਰੇ ਅਤੇ 55 ਆਮ ਨਾਗਰਿਕ ਹਨ। ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਸੂਚੀ 21 ਮਈ 2008 ਨੂੰ ਪਾਕਿਸਤਾਨ ਅਤੇ ਭਾਰਤ ਦਰਮਿਆਨ ਹੋਏ ਸਮਝੌਤੇ ਅਧੀਨ ਸੌਂਪੀ ਗਈ ਹੈ। ਦੋਵੇਂ ਦੇਸ਼ ਹਰ ਸਾਲ  1 ਜਨਵਰੀ ਅਤੇ 1 ਜੁਲਾਈ ਨੂੰ ਆਪਣੇ-ਆਪਣੇ ਦੇਸ਼ਾਂ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਬਾਰੇ  ਸੂਚੀ ਇਕ-ਦੂਜੇ ਨੂੰ ਦਿੰਦੇ ਹਨ।


Sunny Mehra

Content Editor

Related News