ਪਾਕਿ ’ਚ ਇਸ ਸਾਲ ਇਕ ਦਿਨ ’ਚ ਕੋਰੋਨਾ ਦੇ ਸਭ ਤੋਂ ਵੱਧ 6000 ਨਵੇਂ ਮਾਮਲੇ ਮਿਲੇ
Monday, Apr 19, 2021 - 01:25 AM (IST)

ਇਸਲਾਮਾਬਾਦ–ਪਾਕਿਸਤਾਨ ’ਚ ਕੋਰੋਨਾ ਵਾਇਰਸ ਦੇ ਇਸ ਸਾਲ ਇਕ ਦਿਨ ’ਚ ਸਭ ਤੋਂ ਵੱਧ 6000 ਨਵੇਂ ਮਾਮਲੇ ਐਤਵਾਰ ਨੂੰ ਸਾਹਮਣੇ ਆਏ ਤੇ 149 ਪੀੜਤਾਂ ਦੀ ਮੌਤ ਹੋਈ। ਇਸ ਦੌਰਾਨ ਦੇਸ਼ ਟੀਕਾਕਰਨ ਮੁਹਿੰਮ ਨੂੰ ਗਤੀ ਦੇਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ ਨਵੇਂ ਮਾਮਲੇ ਪਿਛਲੇ ਸਾਲ 20 ਜੂਨ ਨੂੰ ਸਾਹਮਣੇ ਆਏ ਸਨ। ਉਦੋਂ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 6825 ਸੀ ਤੇ 153 ਪੀੜਤਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ-ਅਮਰੀਕਾ ਨੇ ਭਾਰਤ, ਚੀਨ, ਜਾਪਾਨ ਸਮੇਤ 11 ਦੇਸ਼ਾਂ ਨੂੰ ਕਰੰਸੀ ਵਿਹਾਰ ਨਿਗਰਾਨੀ ਸੂਚੀ ’ਚ ਰੱਖਿਆ
ਦੇਸ਼ ’ਚ ਐਤਵਾਰ ਨੂੰ ਇਨਫੈਕਸ਼ਨ ਦੇ 6127 ਨਵੇਂ ਮਾਮਲੇ ਸਾਹਮਣੇ ਆਏ ਤੇ ਕੁਲ ਮਾਮਲੇ 7,56,285 ’ਤੇ ਪਹੁੰਚ ਗਏ। ਮ੍ਰਿਤਕਾਂ ਦੀ ਗਿਣਤੀ ਵੀ ਵਧ ਕੇ 16243 ’ਤੇ ਪਹੁੰਚ ਗਈ। ਇਸ ਦੌਰਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ 21 ਅਪਰੈਲ ਤੋਂ 50-59 ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ। ਹੁਣ ਤੱਕ 60 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਦਾ ਹੀ ਟੀਕਾਕਰਨ ਕੀਤਾ ਜਾ ਰਿਹਾ ਸੀ। 2 ਫਰਵਰੀ ਤੋਂ ਸ਼ੁਰੂ ਹੋਏ ਟੀਕਾਕਰਨ ਦੀ ਗਤੀ ਇਥੇ ਬਹੁਤ ਹੌਲੀ ਹੈ। 22 ਕਰੋੜ ਦੀ ਆਬਾਦੀ ਵਾਲੇ ਦੇਸ਼ ’ਚ ਸਿਰਫ 13 ਲੱਖ ਲੋਕਾਂ ਦਾ ਟੀਕਾਕਰਨ ਹੋਇਆ ਹੈ।
ਇਹ ਵੀ ਪੜ੍ਹੋ-'ਘਰ ਦੇ ਬਾਹਰ' ਮਾਸਕ ਲਗਾਉਣਾ ਜ਼ਰੂਰੀ ਨਹੀਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।