ਪਾਕਿਸਤਾਨ ''ਚ ਖਾਨ ਹਾਦਸੇ ਨੇ ਲਈਆਂ 10 ਜਾਨਾਂ, 30 ਅਜੇ ਵੀ ਫਸੇ
Sunday, Feb 23, 2020 - 10:29 AM (IST)

ਖੈਬਰ ਪਖਤੂਨਵਾ— ਪਾਕਿਸਤਾਨ 'ਚ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਕਾਰਨ ਸੰਗਮਰਮਰ ਦੀ ਇਕ ਖਾਨ ਧੱਸ ਗਈ, ਜਿਸ ਕਾਰਨ ਹੁਣ ਤਕ 10 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 30 ਲੋਕ ਅਜੇ ਵੀ ਫਸੇ ਹੋਏ ਹਨ। ਸੂਬਾ ਐਮਰਜੈਂਸੀ ਪ੍ਰਬੰਧਨ ਦੇ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਖੈਬਰ ਪਖਤੂਨਵਾ ਸੂਬੇ ਦੇ ਜ਼ਿਲਾ ਬੁਨੇਰ ਦੇ ਬਾਮਪੋਖਰਾ ਖੇਤਰ 'ਚ ਸੰਗਮਰਮਰ ਦੀ ਖਾਨ ਧੱਸਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਕਈ ਮਜ਼ਦੂਰ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਫੌਜ ਦੇ ਸਹਿਯੋਗ ਨਾਲ ਖਾਨ 'ਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਮੁਹਿੰਮ ਜਾਰੀ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
