ਪਾਕਿ ''ਚ ਹਮਲਾਵਰਾਂ ਨੇ ਗੋਲੀ ਮਾਰ ਕੇ ਟਰਾਂਸਜੈਂਡਰ ਦਾ ਕੀਤਾ ਕਤਲ

Wednesday, Sep 09, 2020 - 03:46 PM (IST)

ਪਾਕਿ ''ਚ ਹਮਲਾਵਰਾਂ ਨੇ ਗੋਲੀ ਮਾਰ ਕੇ ਟਰਾਂਸਜੈਂਡਰ ਦਾ ਕੀਤਾ ਕਤਲ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਨਕਾਬਪੋਸ਼ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਇਕ ਟਰਾਂਸਜੈਂਡਰ ਵਿਅਕਤੀ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਹਮਲਾਵਰਾਂ ਨੇ ਦੋਹਾਂ 'ਤੇ ਉਸ ਸਮੇਂ ਘਾਤ ਲਗਾ ਕੇ ਹਮਲਾ ਕੀਤਾ ਜਦੋਂ ਉਹ ਪੇਸ਼ਾਵਰ ਜ਼ਿਲ੍ਹੇ ਦੇ ਪਾਲੋਸਾਈ ਇਲਾਕੇ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇ ਬਾਅਦ ਘਰ ਪਰਤ ਰਹੇ ਸਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਯਾਤਰਾ ਲਈ ਪਾਕਿ ਦੀ ਰੇਟਿੰਗ ਸੁਧਾਰੀ, ਭਾਰਤ ਖਰਾਬ ਰੇਟਿੰਗ 'ਚ ਸ਼ਾਮਲ

ਟਰਾਂਸਜੈਂਡਰ ਐਸੋਸੀਏਸ਼ ਦੀ ਪ੍ਰਧਾਨ ਫਰਜਾਨਾ ਨੇ ਕਿਹਾ ਕਿ ਨਕਾਬਪੋਸ਼ ਹਮਲਾਵਰਾਂ ਨੇ ਉਹਨਾਂ 'ਤੇ ਕਈ ਗੋਲੀਆਂ ਚਲਾਈਆਂ। ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਨੂੰ 6 ਗੋਲੀਆਂ ਲੱਗੀਆਂ। ਉਸ ਨੂੰ ਗੰਭੀਰ ਹਾਲਤ ਵਿਚ ਖੈਬਰ ਟੀਚਿੰਗ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।


author

Vandana

Content Editor

Related News