ਚੀਨ ਤੋਂ ਚੋਰੀ ਤਾਈਵਾਨ ਨਾਲ ਦੋਸਤੀ ਕਰਨ ''ਚ ਲੱਗਾ ਪਾਕਿ, ਤਸਵੀਰ ਨੇ ਖੋਲ੍ਹੀ ਪੋਲ

Friday, Sep 04, 2020 - 05:27 PM (IST)

ਚੀਨ ਤੋਂ ਚੋਰੀ ਤਾਈਵਾਨ ਨਾਲ ਦੋਸਤੀ ਕਰਨ ''ਚ ਲੱਗਾ ਪਾਕਿ, ਤਸਵੀਰ ਨੇ ਖੋਲ੍ਹੀ ਪੋਲ

ਇਸਲਾਮਾਬਾਦ (ਬਿਊਰੋ): ਚੀਨ ਨੂੰ ਆਪਣਾ 'ਆਇਰਨ ਬ੍ਰਦਰ' ਦੱਸਣ ਵਾਲਾ ਪਾਕਿਸਤਾਨ ਹੁਣ ਚੋਰੀ ਨਾਲ ਤਾਈਵਾਨ ਨਾਲ ਦੋਸਤੀ ਵਧਾਉਣ ਵਿਚ ਜੁਟਿਆ ਹੋਇਆ ਹੈ। ਪਾਕਿਸਤਾਨ ਤਾਈਵਾਨ ਦੇ ਨਾਲ ਵਪਾਰ ਵਧਾਉਣ ਦਾ ਚਾਹਵਾਨ ਹੈ। ਬੀਤੀ 2 ਸਤੰਬਰ ਨੂੰ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਪਾਕਿਸਤਾਨ ਦੀ ਵਪਾਰ ਅਧਿਕਾਰੀ ਸਿਦਰਾਹ ਹੱਕ ਨੇ ਸਥਾਨਕ ਤਾਈਵਾਨੀ ਟ੍ਰੇਡ ਸੈਂਟਰ ਦੇ ਦੌਰੇ ਦੀ ਤਸਵੀਰ ਪੋਸਟ ਕੀਤੀ ਸੀ। ਇਸ ਵਿਚ ਟ੍ਰੇਡ ਸੈਂਟਰ ਦੇ ਡਾਇਰੈਕਟਰ ਮਾਈਕਲ ਯੇਨ ਵੀ ਨਜ਼ਰ ਆ ਰਹੇ ਹਨ।

ਸਿਦਰਾਹ ਨੇ ਕਿਹਾ ਕਿ ਉਹਨਾਂ ਅਤੇ ਮਾਈਕਲ ਦੇ ਵਿਚ ਪਾਕਿਸਤਾਨ ਤੇ ਤਾਈਵਾਨ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਸਥਾਨਕ ਬਿਜ਼ਨੈੱਸ ਮਾਰਕੀਟ ਦੇ ਬਾਰੇ ਵਿਚ ਸੂਚਨਾਵਾਂ ਕਰਨ 'ਤੇ ਗੱਲਬਾਤ ਹੋਈ। ਸਿਦਰਾਹ ਨੇ ਉਤਸ਼ਾਹ ਵਿਚ ਆਕੇ ਇਹ ਪੋਸਟ ਤਾਂ ਕਰ ਦਿੱਤੀ ਪਰ ਬਹੁਤ ਜਲਦੀ ਹੀ ਡਿਲੀਟ ਵੀ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਡਰ ਨਾਲ ਪਾਕਿਸਤਾਨੀ ਅਧਿਕਾਰੀ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।

ਪੜ੍ਹੋ ਇਹ ਅਹਿਮ ਖਬਰ-  ਤਾਈਵਾਨ ਨੇ ਪਾਸਪੋਰਟ 'ਚ ਕੀਤੀ ਤਬਦੀਲੀ, ਹਟਾਇਆ 'ਰੀਪਬਲਿਕ ਆਫ ਚਾਈਨਾ' 

ਸਿਦਰਾਹ ਨੇ ਇਹ ਪੋਸਟ ਤਾਂ ਡਿਲੀਟ ਕਰ ਦਿੱਤੀ ਪਰ ਇਸ ਨਾਲ ਸਾਫ ਹੋ ਗਿਆ ਕਿ ਪਾਕਿਸਤਾਨ ਚੀਨ 'ਤੇ ਆਪਣੀ ਜ਼ਿਆਦਾ ਨਿਰਭਰਤਾ ਦੇ ਬਾਅਦ ਵੀ ਤਾਈਵਾਨ ਦੇ ਨਾਲ ਵਪਾਰਕ ਸੰਬੰਧਾਂ ਨੂੰ ਵਧਾਉਣ ਵਿਚ ਜੁਟਿਆ ਹੋਇਆ ਹੈ। ਇੱਥੇ ਦੱਸ ਦਈਏ ਕਿ 21 ਕਰੋੜ ਦੀ ਆਬਾਦੀ ਵਾਲਾ ਪਾਕਿਸਤਾਨ ਚੌਲ, ਕਾਟਨ, ਕੱਪੜੇ ਆਦਿ ਦਾ ਨਿਰਯਾਤ ਕਰਦਾ ਹੈ। ਪਾਕਿਸਤਾਨ ਦੇ ਮੁੱਖ ਆਯਾਤ ਵਿਚ ਪੈਟਰੋਲੀਅਮ ਉਤਪਾਦ, ਮਸ਼ੀਨਾਂ, ਪਲਾਸਟਿਕ, ਲੋਹਾ ਅਤੇ ਸਟੀਲ ਸ਼ਾਮਲ ਹਨ। ਸਾਲ 2019 ਦੇ ਅੰਕੜਿਆਂ ਦੇ ਮੁਤਾਬਕ, ਪਾਕਿਸਤਾਨ ਨੇ ਤਾਈਵਾਨ ਤੋਂ 62 ਕਰੋੜ 60 ਲੱਖ ਡਾਲਰ ਦਾ ਆਯਾਤ ਕੀਤਾ, ਉੱਥੇ 10 ਕਰੋੜ ਡਾਲਰ ਦਾ ਨਿਰਯਾਤ ਕੀਤਾ। 

ਇੱਥੇ ਇਹ ਵੀ ਦੱਸ ਦਈਏ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣਾ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ ਹੈ। ਪਾਕਿਸਤਾਨ ਵਿਚ ਚੀਨ ਦੇ ਰਾਜਦੂਤ ਯਾਓ ਜਿੰਗ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਇਹ ਦੌਰਾ ਰੱਦ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜਲਦੀ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਰਾਸ਼ਟਰਪਤੀ ਬਣਨ ਦੇ ਬਾਅਦ ਜਿਨਪਿੰਗ ਦੀ ਇਹ ਦੂਜੀ ਪਾਕਿਸਤਾਨ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਉਹ 2015 ਵਿਚ ਇਸਲਾਮਾਬਾਦ ਦਾ ਦੌਰਾ ਕਰ ਚੁੱਕੇ ਹਨ।


ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵੱਲੋਂ ਤਿੰਨ ਪੜਾਵੀਂ ਯੋਜਨਾ ਰਾਹੀਂ ਨਵੀਆਂ ਤਬਦੀਲੀਆਂ ਦਾ ਐਲ਼ਾਨ


author

Vandana

Content Editor

Related News