ਪਾਕਿਸਤਾਨ: ਸਥਾਨਕ ਸਰਕਾਰ ਦੇ ਆਰਡੀਨੈਂਸ ਵਿਰੁੱਧ ਅਧਿਆਪਕਾਂ ਦਾ ਵਿਰੋਧ ਜਾਰੀ

Friday, Dec 03, 2021 - 02:19 PM (IST)

ਪਾਕਿਸਤਾਨ: ਸਥਾਨਕ ਸਰਕਾਰ ਦੇ ਆਰਡੀਨੈਂਸ ਵਿਰੁੱਧ ਅਧਿਆਪਕਾਂ ਦਾ ਵਿਰੋਧ ਜਾਰੀ

ਇਸਲਾਮਾਬਾਦ (ਯੂ.ਐੱਨ.ਆਈ.): ਜਨਤਕ ਖੇਤਰ ਦੇ ਸਕੂਲਾਂ ਨੂੰ ਇਸਲਾਮਾਬਾਦ ਮੈਟਰੋਪੋਲੀਟਨ ਕਾਰਪੋਰੇਸ਼ਨ (ਐੱਮਸੀਆਈ) ਦੇ ਅਧੀਨ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਹਜ਼ਾਰਾਂ ਅਧਿਆਪਕਾਂ ਨੇ ਵੀਰਵਾਰ ਨੂੰ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਡਾਨ ਅਖਬਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਲਗਭਗ 390 ਸਕੂਲਾਂ ਦੇ ਅਧਿਆਪਕ ਅਤੇ ਗੈਰ-ਅਧਿਆਪਕ ਸਟਾਫ ਨੈਸ਼ਨਲ ਪ੍ਰੈੱਸ ਕਲੱਬ ਦੇ ਸਾਹਮਣੇ ਇਕੱਠੇ ਹੋਏ ਅਤੇ ਫਿਰ ਸਾਰੇ ਸੰਸਦ ਭਵਨ ਲਈ ਰਵਾਨਾ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 ਚੁਣੌਤੀਆਂ ਦੇ ਬਾਵਜੂਦ ਭਾਰਤ-ਅਮਰੀਕਾ ਸਬੰਧ ਨਵੀਆਂ ਉਚਾਈਆਂ 'ਤੇ ਪਹੁੰਚੇ: ਸੰਧੂ

ਪੁਲਸ ਨੇ ਭਾਵੇਂਕਿ ਉਨ੍ਹਾਂ ਨੂੰ ਡੀ-ਚੌਕ ’ਤੇ ਰੋਕ ਲਿਆ ਪਰ ਕਿਸੇ ਤਰ੍ਹਾਂ ਪ੍ਰਦਰਸ਼ਨਕਾਰੀ ਅਧਿਆਪਕ ਕਾਂਸਟੀਚਿਊਸ਼ਨ ਐਵੇਨਿਊ ’ਤੇ ਪੁੱਜਣ ’ਚ ਕਾਮਯਾਬ ਰਹੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਕੂਲ ਫਿਲਹਾਲ ਬੰਦ ਰਹਿਣਗੇ ਅਤੇ ਅਗਲੇ ਹਫ਼ਤੇ ਉਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਨਾਲ ਲੈ ਕੇ ਧਰਨਾ ਦੇਣਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਕੂਲ ਬੰਦ ਰਹਿਣਗੇ ਅਤੇ ਉਹ ਅਗਲੇ ਹਫ਼ਤੇ ਤੱਕ ਧਰਨਾ ਦੇਣਗੇ, ਜਿਸ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹੋਣਗੇ।


author

Vandana

Content Editor

Related News