ਪਾਕਿ ''ਚ ਵਧੀ ''ਤੰਦੂਰੀ ਚਾਹ'' ਦੀ ਲੋਕਪ੍ਰਿਅਤਾ
Monday, Jul 29, 2019 - 10:51 AM (IST)

ਇਸਲਾਮਾਬਾਦ (ਭਾਸ਼ਾ)— ਦੁਨੀਆ ਭਰ ਵਿਚ ਚਾਹ ਪ੍ਰੇਮਿਆਂ ਦੀ ਗਿਣਤੀ ਵੱਡੀ ਮਾਤਰਾ ਵਿਚ ਹੈ। ਜੇਕਰ ਕਿਸੇ ਨੂੰ ਚਾਹ ਦਾ ਚਸਕਾ ਲੱਗ ਜਾਵੇ ਤਾਂ ਫਿਰ ਇਸ ਦਾ ਸਵਾਦ ਲੈਣ ਲਈ ਉਹ ਕਿਤੇ ਵੀ ਪਹੁੰਚ ਜਾਂਦਾ ਹੈ। ਚਾਹ ਦੇ ਕੁਝ ਅਜਿਹੇ ਹੀ ਦੀਵਾਨੇ ਤੁਹਾਨੂੰ ਪਾਕਿਸਤਾਨ ਦੇ ਸਨਾਉੱਲਾ ਮਾਰਗ ਸਥਿਤ ਚਾਹ ਦੇ ਸਟਾਲ 'ਤੇ ਨਜ਼ਰ ਆਉਣਗੇ, ਜਿਸ ਦੀ 'ਤੰਦੂਰੀ ਚਾਹ' ਪੀਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ।
ਇਸ ਮਸ਼ਹੂਰ ਚਾਹ ਦੇ ਸਟਾਲ 'ਤੇ ਮਿੱਟੀ (ਟੈਰਾਕੋਟਾ) ਦੇ ਕੱਪਾਂ ਵਿਚ ਚਾਹ ਦਿੱਤੀ ਜਾਂਦੀ ਹੈ। ਪੁਰਾਣੇ ਜ਼ਮਾਨੇ ਦੇ ਕੱਪਾਂ ਨੂੰ ਬਣਾਉਣ ਲਈ ਉਨ੍ਹਾਂ ਨੂੰ ਸਿੱਧਾ ਮਿੱਟੀ ਦੇ ਤੰਦੂਰ ਵਿਚ ਉੱਚੇ ਤਾਪਮਾਨ 'ਤੇ ਪਕਾਇਆ ਜਾਂਦਾ ਹੈ। ਚਾਹ ਨੂੰ ਵੱਖਰਾ ਤਿਆਰ ਕੀਤਾ ਜਾਂਦਾ ਹੈ ਫਿਰ ਉਸ ਗਰਮ-ਗਰਮ ਚਾਹ ਨੂੰ ਮਿੱਟੀ ਦੇ ਕੱਪਾਂ ਵਿਚ ਪਾ ਕੇ ਸਰਵ ਕੀਤਾ ਜਾਂਦਾ ਹੈ। ਮਿੱਟੀ ਦੇ ਕੱਪਾਂ ਅਤੇ ਤੰਦੂਰ ਦੀ ਸੁਗੰਧੀ ਖੁਸ਼ਬੂ ਚਾਹ ਦੇ ਸਵਾਦ ਨੂੰ ਦੁਗਣਾ ਕਰ ਦਿੰਦੀ ਹੈ।
ਇਸ ਮਸ਼ਹੂਰ ਦੁਕਾਨ ਦੇ ਮਾਲਕ ਨੇ ਕਿਹਾ,''ਚਾਹ ਨੂੰ ਬਣਾਉਣ ਦਾ ਤਰੀਕਾ ਬੜਾ ਹੀ ਰੋਚਕ ਹੈ ਜੋ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ।'' ਉੱਥੇ ਦੁਕਾਨ 'ਤੇ ਅਕਸਰ ਆਉਣ ਵਾਲੇ ਮੁਹੰਮਦ ਇਸ਼ਾਕ ਖਵਰ ਨੇ ਕਿਹਾ,''ਇੱਥੋਂ ਦਾ ਮਾਹੌਲ ਵੱਖਰਾ ਹੀ ਹੁੰਦਾ ਹੈ ਖਾਸ ਕਰ ਕੇ ਜਿਸ ਤਰ੍ਹਾਂ ਚਾਹ ਸਰਵ ਕੀਤੀ ਜਾਂਦੀ ਹੈ। ਇਹ ਕਾਫੀ ਪੁਰਾਣਾ ਤਰੀਕਾ ਹੈ ਜੋ ਤੁਹਾਨੂੰ ਉਸ ਦੌਰ ਵਿਚ ਲਿਜਾਂਦਾ ਹੈ ਜਦੋਂ ਚਾਹ ਲਈ ਮਿੱਟੀ ਦੇ ਕੱਪਾਂ ਦੀ ਵਰਤੋਂ ਕੀਤੀ ਜਾਂਦੀ ਸੀ।''