ਪਾਕਿ : ਸਿੱਖ ਭਾਈਚਾਰੇ ਵੱਲੋਂ ਲਾਪਤਾ ਨੌਜਵਾਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ

04/25/2021 7:20:45 PM

ਪੇਸ਼ਾਵਰ (ਪੀ.ਟੀ.ਆਈ.): ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਵਿਰੋਧ ਪ੍ਰਦਰਸ਼ਨ ਕਰਦਿਆਂ ਖੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਾਈਚਾਰੇ ਵਿਚੋਂ ਲਾਪਤਾ ਇੱਕ ਸਥਾਨਕ ਨੌਜਵਾਨ ਨੂੰ ਲੱਭਿਆ ਜਾਵੇ। ਇਹ ਨੌਜਵਾਨ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਹੈ।

PunjabKesari

ਸ਼ਨੀਵਾਰ ਨੂੰ ਪੇਸ਼ਾਵਰ ਪ੍ਰੈਸ ਕਲੱਬ ਦੇ ਬਾਹਰ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਮਿਊਨਿਟੀ ਆਗੂ ਸਰਦਾਰ ਪਰਵਿੰਦਰ ਸਿੰਘ ਨੇ ਕਿਹਾ ਕਿ ਅਵਿਨਾਸ਼ ਸਿੰਘ ਚੰਗੀ ਤਰ੍ਹਾਂ ਪੜ੍ਹਿਆ-ਲਿਖਿਆ ਹੈ ਅਤੇ ਉਨ੍ਹਾਂ ਦਾ ਪਰਿਵਾਰ ਨਾਲ ਕੋਈ ਮਾੜਾ ਸੰਬੰਧ ਨਹੀਂ ਸੀ।ਔਰਤਾਂ ਅਤੇ ਬੱਚਿਆਂ ਸਣੇ ਕਈ ਪ੍ਰਦਰਸ਼ਨਕਾਰੀਆਂ ਨੇ ਬੈਨਰ ਅਤੇ ਤਖ਼ਤੇ ਫੜੇ ਹੋਏ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਵਿਨਾਸ਼ ਨੂੰ ਸਮਾਜ ਵਿਰੋਧੀ ਅਨਸਰਾਂ ਨੇ ਅਗਵਾ ਕਰ ਲਿਆ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੀ ਭਿਆਨਕ ਲਹਿਰ 'ਚ ਭਾਰਤ ਨੂੰ ਤੇਜ਼ੀ ਨਾਲ ਵਾਧੂ ਮਦਦ ਦੇਵੇਗਾ ਅਮਰੀਕਾ : ਬਲਿੰਕਨ

ਉਨ੍ਹਾਂ ਨੇ ਇਹ ਜਾਣਨ ਦੀ ਮੰਗ ਕੀਤੀ ਕਿ ਅਵਿਨਾਸ਼ ਕਿਵੇਂ ਇਕ ਮਹੀਨੇ ਤੋਂ ਲਾਪਤਾ ਹੋ ਸਕਦਾ ਸੀ ਜਦਕਿ ਸਥਾਨਕ ਪੁਲਸ ਨੂੰ ਇਸ ਮਾਮਲੇ ਵਿਚ ਜਾਣਕਾਰੀ ਸੀ। ਅਵਿਨਾਸ਼ ਲਗਭਗ 25 ਤੋਂ 30 ਸਾਲ ਦੀ ਉਮਰ ਮੰਨਿਆ ਜਾਂਦਾ ਹੈ।ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਅਵਿਨਾਸ਼ ਇੱਥੇ ਗੁਲਬਰਗ ਥਾਣੇ ਦੇ ਅਧਿਕਾਰ ਖੇਤਰ ਤੋਂ ਲਾਪਤਾ ਸੀ। ਉਨ੍ਹਾਂ ਸੂਬਾਈ ਸਰਕਾਰ ਤੋਂ ਅਵਿਨਾਸ਼ ਨੂੰ ਲੱਭਣ ਲਈ ਹਰ ਸੰਭਵ ਕਦਮ ਚੁੱਕਣ ਦੀ ਮੰਗ ਕੀਤੀ।

ਨੋਟ- ਲਾਪਤਾ ਨੌਜਵਾਨ ਨੂੰ ਲੈ ਕੇ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਵੱਲੋਂ ਪ੍ਰਦਰਸ਼ਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News