ਪਾਕਿ ਰੇਲ ਮੰਤਰੀ ਹੋਏ ਟਰੋਲ, ਕਿਹਾ-''ਈਦ ''ਤੇ ਵਿਕੇ 24 ਕਰੋੜ ਤੋਂ ਵੱਧ ਰੇਲ ਟਿਕਟ'' (ਵੀਡੀਓ)

5/17/2020 10:35:59 AM

ਇਸਲਾਮਾਬਾਦ (ਬਿਊਰੋ): ਵਿਸ਼ਵ ਦੇ ਬਾਕੀ ਦੇਸ਼ਾਂ ਦੇ ਵਾਂਗ ਪਾਕਿਸਤਾਨ ਵੀ ਕੋਵਿਡ-19 ਨਾਲ ਪ੍ਰਭਾਵਿਤ ਹੈ। ਅਜਿਹੇ ਦੌਰ ਵਿਚ ਵੀ ਪਾਕਿਸਤਾਨ ਦੇ ਮੰਤਰੀ ਆਪਣੀ ਬੇਤੁਕੀ ਬਿਆਨਬਾਜ਼ੀ ਤੋਂ ਬਾਜ਼ ਨਹੀਂ ਆ ਰਹੇ। ਇਸ ਵਾਰ ਪਾਕਿਸਤਾਨੀ ਰੇਲ ਮੰਤਰੀ ਸ਼ੇਖ ਰਸ਼ੀਦ ਇਕ ਵਾਰ ਸੁਰਖੀਆਂ ਵਿਚ ਹਨ।ਉਹਨਾਂ ਨੇ ਇਕ ਪ੍ਰੋਗਰਾਮ ਦੌਰਾਨ ਦਾਅਵਾ ਕੀਤਾ ਕਿ ਈਦ ਦੇ ਲਈ 24 ਕਰੋੜ ਪਾਕਿਸਤਾਨੀਆਂ ਨੇ ਟਰੇਨ ਦਾ ਈ-ਟਿਕਟ ਖਰੀਦਿਆ ਹੈ। ਇਹ ਗੱਲ ਦੂਜੀ ਹੈ ਕਿ ਪਾਕਿਸਤਾਨ ਦੀ ਕੁੱਲ ਆਬਾਦੀ ਹੀ 22 ਕਰੋੜ ਹੈ। ਹੁਣ ਉਹਨਾਂ ਦੇ ਇਸ ਬਿਆਨ 'ਤੇ ਲੋਕ ਜੰਮ ਕੇ ਮਜ਼ੇ ਲੈ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਪਹਿਲੀ ਮਹਿਲਾ ਸਿੱਖ ਪੱਤਰਕਾਰ ਯੂਕੇ ਪੁਰਸਕਾਰ ਲਈ ਨਾਮਜ਼ਦ

ਇੱਥੇ ਦੱਸ਼ ਦਈਏ ਕਿ ਇਸ ਭਾਸ਼ਣ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਯਤ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਹੈ,''ਰੇਲ ਮੰਤਰੀ ਸ਼ੇਖ ਰਸ਼ੀਦ ਦੇ ਮੁਤਾਬਕ ਪਾਕਿਸਤਾਨ ਵਿਚ 24 ਕਰੋੜ ਲੋਕਾਂ ਨੇ ਈਦ ਦੇ ਲਈ ਟਰੇਨ ਦਾ ਈ-ਟਿਕਟ ਖਰੀਦਿਆ ਹੈ। ਇਹ ਗੱਲ ਹੋਰ ਹੈ ਕਿ ਪਾਕਿਸਤਾਨ ਦੀ ਪੂਰੀ ਆਬਾਦੀ 22 ਕਰੋੜ ਹੈ।''

 

ਗੌਰਤਲਬ ਹੈ ਕਿ ਸ਼ੇਖ ਰਸ਼ੀਦ ਪਹਿਲਾਂ ਵੀ ਆਪਣੇ ਅਜਿਹੇ ਬਿਆਨਾਂ ਕਾਰਨ ਚਰਚਾ ਵਿਚ ਰਹੇ ਹਨ। ਏਅਰ ਸਟ੍ਰਾਈਕ ਦੇ ਬਾਅਦ ਸੀਮਾ 'ਤੇ ਤਣਾਅ ਦੇ ਦੌਰਾਨ ਉਹਨਾਂ ਨੇ ਭਾਰਤ ਨੂੰ ਗਿੱਦੜ ਭਬਕੀ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਕੋਲ ਪਾਵ-ਪਾਵ ਭਰ ਦੇ ਪਰਮਾਣੂ ਬੰਬ ਹਨ ਜਿਸ ਨਾਲ ਉਹ ਭਾਰਤ 'ਤੇ ਹਮਲਾ ਕਰ ਸਕਦਾ ਹੈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਵਾਇਰਸ ਨਾਲ ਹੁਣ ਤੱਕ 834 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 38,799 ਪੀੜਤ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana