ਪਾਕਿ ਵਿਦੇਸ਼ ਮੰਤਰੀ ਨੇ ਕੋਵਿਡ-19 ਨੂੰ ਦਿੱਤੀ ਮਾਤ, ਹੋਏ ਸਿਹਤਮੰਦ

Friday, Jul 17, 2020 - 06:10 PM (IST)

ਪਾਕਿ ਵਿਦੇਸ਼ ਮੰਤਰੀ ਨੇ ਕੋਵਿਡ-19 ਨੂੰ ਦਿੱਤੀ ਮਾਤ, ਹੋਏ ਸਿਹਤਮੰਦ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਨੂੰ ਹਰਾ ਕੇ ਸਿਹਤਮੰਦ ਹੋ ਗਏ ਹਨ। ਇਸ ਜਾਨਲੇਵਾ ਬੀਮਾਰੀ ਨਾਲ ਪੀੜਤ ਪਾਏ ਜਾਣ ਦੇ ਦੋ ਹਫਤੇ ਬਾਅਦ ਉਹਨਾਂ ਨੇ ਅਧਿਕਾਰਤ ਗਤੀਵਿਧੀਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਉਹਨਾਂ ਨੇ ਟਵੀਟ ਕੀਤਾ,''ਤੁਹਾਡੀਆਂ ਸ਼ੁੱਭਕਾਮਨਾਵਾਂ ਅਤੇ ਸਮਰਥਨ ਦੇ ਲਈ ਤੁਹਾਡਾ ਸਾਰਿਆ ਦਾ ਧੰਨਵਾਦਾ। ਮੈਂ ਖੁਸ਼ਕਿਮਸਤ ਹਾਂ ਕਿ ਕੋਵਿਡ ਦੇ ਬਾਅਦ ਅੱਜ ਭਾਵ ਸ਼ੁੱਕਰਵਾਰ ਨੂੰ ਦਫਤਰ ਵਿਚ ਵਾਪਸੀ ਕਰ ਰਿਹਾ ਹਾਂ।'' 

 

ਕੁਰੈਸ਼ੀ ਨੇ ਮਹਾਮਾਰੀ ਨਾਲ ਨਜਿੱਠਣ ਵਿਚ ਪਾਕਿਸਤਾਨ ਦੀ ਸਿਹਤ ਪ੍ਰਣਾਲੀ ਦੀ ਤਾਰੀਫ ਕੀਤੀ। ਮੰਤਰੀ ਨੇ ਕਿਹਾ,''ਮੈਂ ਪਾਕਿਸਤਾਨ ਦੀ ਸਿਹਤ ਵਿਵਸਥਾ ਅਤੇ ਮਹਾਮਾਰੀ ਦੇ ਵਿਰੁੱਧ ਲੜਾਈ ਵਿਚ ਫਰੰਟ ਮੋਰਚੇ 'ਤੇ ਤਾਇਨਾਤ ਸਿਹਤ ਕਾਮਿਆਂ ਦੀ ਵਚਨਬੱਧਤਾ ਅਤੇ ਸਮਰਪਣ ਭਾਵਨਾ ਦੀ ਪ੍ਰਸ਼ੰਸਾ ਕਰਦਾ ਹਾਂ। ਮੈਂ ਤੁਹਾਨੂੰ ਸਲਾਮ ਕਰਦਾ ਹਾਂ।'' ਕੁਰੈਸ਼ੀ ਨੇ 3 ਜੁਲਾਈ ਨੂੰ ਦੱਸਿਆ ਸੀ ਕਿ ਉਹ ਕੋਰੋਨਾਵਾਇਰਸ ਨਾਲ ਪੀੜਤ ਹੋ ਗਏ ਹਨ। ਇਸ ਦੇ ਬਾਅਦ ਉਹਨਾਂ ਨੂੰ ਰਾਵਪਲਿੰਡੀ ਵਿਚ ਮਿਲਟਰੀ ਹਸਪਤਾਲ ਵਿਚ  ਭਰਤੀ ਕਰਵਾਇਆ ਗਿਆ।ਉਹਨਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- 10 ਲੱਖ ਪੌਂਡ ਦੀ ਧੋਖਾਧੜੀ ਦੇ ਮਾਮਲੇ 'ਚ ਫਸੀ ਬ੍ਰਿਟਿਸ਼ ਭਾਰਤੀ ਬੀਬੀ ਤੇ ਉਸ ਦਾ ਸਾਥੀ

ਸਿਹਤ ਮੰਤਰਾਲੇ ਦੇ ਮੁਤਾਬਕ ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ 2,085 ਲੋਕਾਂ ਦੇ ਪੀੜਤ ਪਾਏ ਜਾਣ ਦੇ ਬਾਅਦ ਸ਼ੁੱਕਰਵਾਰ ਨੂੰ ਮਾਮਲਿਆਂ ਦੀ ਗਿਣਤੀ 2,59,999 ਹੋ ਗਈ ਹੈ। ਰਾਸ਼ਟਰੀ ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ 49 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 5,475 ਹੋ ਗਈ।

ਪੜ੍ਹੋ ਇਹ ਅਹਿਮ ਖਬਰ- ਕੁਲਭੂਸ਼ਣ ਜਾਧਵ ਲਈ ਪਾਕਿ ਵੱਲੋਂ ਭਾਰਤ ਨੂੰ ਤੀਜੀ ਕੌਂਸਲਰ ਐਕਸੈਸ ਦੀ ਪੇਸ਼ਕਸ਼
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਵੱਲੋਂ ਚੀਨੀ ਕੰਪਨੀਆਂ ਦੇ ਕਾਮਿਆਂ 'ਤੇ ਵੀਜ਼ਾ ਪਾਬੰਦੀ ਲਾਉਣ ਦੀ ਤਿਆਰੀ


author

Vandana

Content Editor

Related News