ਪਾਕਿ : ਕਰਾਚੀ ਦੇ 3 ਹਸਪਤਾਲਾਂ ''ਚ 2019 ''ਚ ਜਿਨਸੀ ਸ਼ੋਸ਼ਣ ਦੇ 545 ਮਾਮਲੇ

01/21/2020 12:00:43 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ 2019 ਵਿਚ ਪ੍ਰਮੁੱਖ 3 ਹਸਪਤਾਲਾਂ ਵਿਚ ਜਿਨਸੀ ਸ਼ੋਸ਼ਣ ਦੇ 545 ਮਾਮਲੇ ਸਾਹਮਣੇ ਆਏ। ਤਿੰਨੇ ਹਸਪਤਾਲਾਂ ਦੇ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 2019 ਵਿਚ 407 ਔਰਤਾਂ ਜਿਨਸੀ ਸ਼ੋਸ਼ਣ ਦੀਆਂ ਜਦਕਿ 138 ਔਰਤਾਂ ਸੋਡੋਮੀ ਦਾ ਸ਼ਿਕਾਰ ਹੋਈਆਂ। ਡਾਨ ਨੂੰ ਐਤਵਾਰ ਨੂੰ ਮਿਲੇ ਅੰਕੜਿਆਂ ਦੇ ਮੁਤਾਬਕ 417 ਜਿਨਸੀ ਸ਼ੋਸ਼ਣ ਦੇ ਉਕਤ ਸ਼ੱਕੀਆਂ ਨੂੰ ਜਿਨਾਹ ਪੋਸਟਗ੍ਰੈਜੁਏਟ ਮੈਡੀਕਲ ਸੈਂਟਰ, ਡਾਕਟਰ ਰੂਥ ਫਾਉ ਸਿਵਲ ਹਸਪਤਾਲ ਕਰਾਚੀ ਅਤੇ ਅੱਬਾਸੀ ਸ਼ਹੀਦ ਹਸਪਤਾਲ ਵਿਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ। 

ਸਾਲ 2019 ਦੇ ਪੁਲਸ ਸਰਜਨ ਦੇ ਅੰਕੜਿਆਂ ਵਿਚ ਯੌਨ ਸ਼ੋਸ਼ਣ ਦੇ ਪੀੜਤਾਂ ਦੀ ਉਮਰ ਨਹੀਂ ਦਿੱਤੀ ਗਈ। ਪੁਲਸ ਸਰਜਨ ਡਾਕਟਰ ਕਰਾਰ ਅਹਿਮਦ ਅੱਬਾਸੀ ਨੇ ਕਿਹਾ,''ਮਹਾਨਗਰਾਂ ਵਿਚ ਪਹਿਲਾਂ ਦੀ ਤੁਲਨਾ ਵਿਚ  ਯੌਨ ਸ਼ੋਸ਼ਣ ਦੇ ਮਾਮਲੇ ਹੌਲੀ-ਹੌਲੀ ਵੱਧ ਗਏ ਹਨ।'' ਤਿੰਨ ਹਸਪਤਾਲਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸ਼ਹਿਰ ਵਿਚ 2013 ਤੋਂ 2019 ਦੇ ਵਿਚ 2,500 ਜਿਨਸੀ ਸ਼ੋਸ਼ਣ ਦੇ ਅਤੇ 593 ਸੋਡੋਮੀ ਦੇ ਮਾਮਲੇ ਸਾਹਮਣੇ ਆਏ ਹਨ। 

ਅੰਕੜਿਆਂ ਵਿਚ ਖੁਲਾਸਾ ਹੋਇਆ ਹੈ ਕਿ 2013 ਵਿਚ 325, 2014 ਵਿਚ 324, 2015 ਵਿਚ 342, 2016 ਵਿਚ 360, 2017 ਵਿਚ 331, 2018 ਵਿਚ 411 ਅਤੇ ਬੀਤੇ ਸਾਲ 407 ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ। ਜਿਨਸੀ ਸ਼ੋਸ਼ਣ ਦੇ ਇਹਨਾਂ ਮਾਮਲਿਆਂ ਵਿਚ 1709 ਸ਼ੱਕੀਆਂ ਅਤੇ ਸੋਡੋਮੀ ਮਾਮਲੇ ਵਿਚ 454 ਸ਼ੱਕੀਆਂ ਨੂੰ ਹਸਪਤਾਲ ਵਿਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ।


Vandana

Content Editor

Related News