ਪਾਕਿ : ਸੁਰੱਖਿਆ ਗਾਰਡ ਨੇ ਔਰਤ ਦਾ ਕੀਤਾ ਆਪਰੇਸ਼ਨ, ਹੋਈ ਮੌਤ

Tuesday, Jun 08, 2021 - 02:39 PM (IST)

ਲਾਹੌਰ (ਬਿਊਰੋ: ਪਾਕਿਸਤਾਨ ਦੇ ਇਕ ਹਸਪਤਾਲ ਵਿਚ 80 ਸਾਲਾ ਔਰਤ ਦੀ ਸਰਜਰੀ ਦਾ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਾਬਕਾ ਸੁਰੱਖਿਆ ਗਾਰਡ ਨੇ ਔਰਤ ਦਾ ਆਪਰੇਸ਼ਨ ਕੀਤਾ, ਜਿਸ ਦੇ 2 ਹਫ਼ਤੇ ਬਾਅਦ ਹੀ ਔਰਤ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਏ.ਐੱਫ.ਪੀ. ਮੁਤਾਬਕ ਮਾਮਲਾ ਲਾਹੌਰ ਸ਼ਹਿਰ ਦਾ ਹੈ।ਇੱਥੇ ਸ਼ਮੀਮਾ ਬੇਗਮ ਨਾਮ ਦੀ ਔਰਤ ਨੇ 2 ਹਫ਼ਤੇ ਪਹਿਲਾਂ ਪਿੱਠ ਵਿਚ ਹੋਏ ਜ਼ਖਮ ਦੀ ਸਰਜਰੀ ਕਰਵਾਈ ਪਰ ਇਹ ਸਰਜਰੀ ਕਿਸੇ ਡਾਕਟਰ ਨੇ ਨਹੀਂ ਸਗੋਂ ਮੁਹੰਮਦ ਵਾਹਿਦ ਬੱਟ ਨਾਮ ਦੇ ਸੁਰੱਖਿਆ ਗਾਰਡ ਨੇ ਕੀਤੀ। 

ਦੱਸਿਆ ਗਿਆ ਕਿ ਸੁਰੱਖਿਆ ਗਾਰਡ ਨੇ ਇਹ ਸਰਜਰੀ ਇਕ ਸਰਕਾਰੀ ਹਸਪਤਾਲ ਵਿਚ ਕੀਤੀ ਸੀ। ਲਾਹੌਰ ਸਥਿਤ ਮੇਯੋ ਹਸਪਤਾਲ ਦੇ ਇਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਬਹੁਤ ਵੱਡਾ ਹਸਪਤਾਲ ਹੈ। ਅਜਿਹੇ ਵਿਚ ਹਰ ਸਮੇਂ ਅਸੀਂ ਇਸ ਗੱਲ ਤੋਂ ਅਪਡੇਟ ਨਹੀਂ ਰਹਿ ਸਕਦੇ ਕੌਣ ਕੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਸਪਸ਼ੱਟ ਨਹੀਂ ਹੈ ਕਿ ਆਪਰੇਸ਼ਨ ਥੀਏਟਰ ਵਿਚ ਸੁਰੱਖਿਆ ਗਾਰਡ ਨੇ ਕਿਵੇਂ ਸਰਜਰੀ ਕੀਤੀ ਸੀ।ਉਸ ਦੌਰਾਨ ਇਕ ਯੋਗਤਾ ਪ੍ਰਾਪਤ ਟੈਕਨੀਸ਼ੀਅਨ ਵੀ ਮੌਜੂਦ ਸੀ।

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ : ਨਦੀ 'ਚ ਡਿੱਗੀ ਯਾਤਰੀ ਵੈਨ, 17 ਲੋਕਾਂ ਦੀ ਮੌਤ

ਬੇਗਮ ਦੇ ਪਰਿਵਾਰ ਨੇ ਆਪਰੇਸ਼ਨ ਲਈ ਬੱਟ ਨੂੰ ਪੈਸੇ ਦਿੱਤੇ। ਇੰਨਾ ਹੀ ਨਹੀਂ ਜ਼ਖਮੀ 'ਤੇ ਪੱਟੀ ਕਰਨ ਲਈ ਸਾਬਕਾ ਸੁਰੱਖਿਆ ਗਾਰਡ ਔਰਤ ਦੇ ਘਰ ਵੀ ਗਿਆ ਸੀ ਪਰ ਜਦੋਂ ਖੂਨ ਵੱਗਦਾ ਰਿਹਾ ਅਤੇ ਦਰਦ ਵੱਧਦਾ ਗਿਆ ਤਾਂ ਪਰਿਵਾਰ ਵਾਲੇ ਬੇਗਮ ਨੂੰ ਹਸਪਤਾਲ ਲੈ ਆਏ, ਜਿੱਥੇ ਉਹਨਾਂ ਨੂੰ ਪਤਾ ਚੱਲਿਆ ਕੀ ਹੋਇਆ ਸੀ। ਲਾਹੌਰ ਪੁਲਸ ਨੇ ਔਰਤ ਦੀ ਲਾਸ਼ ਕਬਜ਼ੇ ਵਿਚ ਲੈਕੇ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਇਹ ਸਪਸ਼ੱਟ ਹੋ ਪਾਵੇਗਾ ਕਿ ਔਰਤ ਦੀ ਮੌਤ ਕਿਵੇਂ ਹੋਈ। 

ਏ.ਐੱਫ.ਪੀ. ਮੁਤਾਬਕ ਲਾਹੌਰ ਪੁਲਸ ਦੇ ਬੁਲਾਰੇ ਅਲੀ ਸਫਦਰ ਨੇ ਦੱਸਿਆ ਕਿ ਗਾਰਡ 'ਤੇ ਦੋਸ਼ ਲਗਾਇਆ ਗਿਆ ਹੈ ਅਤੇ ਉਹ ਪੁਲਸ ਹਿਰਾਸਤ ਵਿਚ ਹੈ। ਉਹ ਇਕ ਡਾਕਟਰ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। ਉਹ ਪਹਿਲਾਂ ਵੀ ਹੋਰ ਮਰੀਜ਼ਾਂ ਦੇ ਘਰ ਜਾ ਚੁੱਕਾ ਹੈ। ਮੇਯੋ ਹਸਪਤਾਲ ਦੇ ਕਰਮਚਾਰੀਆਂ ਨੇ ਕਿਹਾ ਕਿ ਬੱਟ ਨੂੰ 2 ਸਾਲ ਪਹਿਲਾਂ ਮਰੀਜ਼ਾਂ ਤੋਂ ਜ਼ਬਰੀ ਵਸੂਲੀ ਕਰਨ ਦੀ ਕੋਸ਼ਿਸ਼ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਮਈ ਵਿਚ ਇਕ ਵਿਅਕਤੀ ਨੂੰ ਲਾਹੌਰ ਜਨਰਲ ਹਸਪਤਾਲ ਵਿਚ ਡਾਕਟਰ ਦੇ ਤੌਰ 'ਤੇ ਪੇਸ਼ ਕਰਨ ਅਤੇ ਸਰਜੀਕਲ ਵਾਰਡ ਵਿਚ ਮਰੀਜ਼ਾਂ ਤੋਂ ਪੈਸੇ ਵਸੂਲਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।


Vandana

Content Editor

Related News