ਪਾਕਿ ''ਚ ਘਟੇ ਕੋਰੋਨਾ ਮਾਮਲੇ, ਕਈ ਸੂਬਿਆਂ ਨੇ ਖੋਲ੍ਹੇ ਸਕੂਲ
Monday, Jun 07, 2021 - 04:16 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਗਿਰਾਵਟ ਆਉਣ ਮਗਰੋਂ ਪੰਜਾਬ ਅਤੇ ਖੈਬਰ ਪਖਤੂਨਖਵਾ ਸਮੇਤ ਜ਼ਿਆਦਾਤਰ ਸੂਬਿਆਂ ਨੇ ਸੋਮਵਾਰ ਤੋਂ ਆਪਣੇ ਵਿਦਿਅਕ ਅਦਾਰੇ ਖੋਲ੍ਹ ਦਿੱਤੇ। ਕੋਵਿਡ-19 ਖ਼ਿਲਾਫ਼ ਜੰਗ ਲਈ ਦੇਸ਼ ਦੀ ਮੁੱਖ ਨਿਗਰਾਨੀ ਸੰਸਥਾ 'ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ' (NCOC) ਨੇ ਸ਼ੁਰੂ ਵਿਚ ਉਹਨਾਂ ਸਾਰੇ ਜ਼ਿਲ੍ਹਿਆਂ ਵਿਚ ਵਿਦਿਅਕ ਅਦਾਰੇ 24 ਮਈ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ ਜਿੱਥੇ ਇਨਫੈਕਸ਼ਨ ਦਰ 5 ਫੀਸਦੀ ਤੋਂ ਘੱਟ ਹੈ। ਉਸ ਨੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵਿਦਿਅਕ ਅਦਾਰੇ ਖੋਲ੍ਹਣ ਦੀ ਸਮੇਂ ਸੀਮਾ 7 ਜੂਨ ਤੱਕ ਵਧਾ ਦਿੱਤੀ ਸੀ।
ਇਕ ਸਰਕਾਰੀ ਬਿਆਨ ਵਿਚ ਕਿਹ ਗਿਆ ਹੈ ਕਿ ਸੋਮਵਾਰ ਤੋਂ ਪਾਕਿਸਤਾਨ ਵਿਚ ਵਿਦਿਅਕ ਅਦਾਰੇ ਦੁਬਾਰਾ ਖੁੱਲ੍ਹ ਗਏ ਕਿਉਂਕਿ ਦੇਸ਼ ਵਿਚ ਹਾਲ ਹੀ ਵਿਚ ਘੱਟ ਮਾਮਲੇ ਸਾਹਮਣੇ ਆਏ ਹਨ। ਐਕਸਪ੍ਰੈੱਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਨੇ ਆਪਣੇ ਸਾਰੇ ਵਿਦਿਅਕ ਅਦਾਰੇ ਖੋਲ੍ਹ ਦਿੱਤੇ ਹਨ ਪਰ ਸਿੰਧ ਅਤੇ ਖੈਬਰ ਪਖਤੂਨਖਵਾ ਨੇ 9ਵੀਂ ਅਤੇ ਉਸ ਤੋਂ ਉੱਪਰ ਦੀਆਂ ਕਲਾਸਾਂ ਲਈ ਸਕੂਲ ਖੋਲ੍ਹੇ ਹਨ। ਅਖ਼ਬਾਰ ਮੁਤਾਬਕ ਸਿੰਧ ਨੇ ਆਪਣੇ ਪ੍ਰਾਇਮਰੀ ਸਕੂਲ ਨਾ ਖੋਲ੍ਹਣ ਅਤੇ ਇਸ ਮਹਾਮਰੀ ਦੀ ਗਤੀ ਵਿਚ ਕੁਝ ਹੋਰ ਕਮੀ ਆਉਣ ਦਾ ਇੰਤਜ਼ਾਰ ਕਰਨ ਦਾ ਫ਼ੈਸਲਾ ਲਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਿੰਦੂ ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ, ਜਾਨ 'ਤੇ ਖਤਰਾ
ਸਿੰਧ ਦੇ ਸਿੱਖਿਆ ਮੰਤਰੀ ਸਈਦ ਗਨੀ ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ਸੁਧਰਨ 'ਤੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕੀਤਾ ਜਾਵੇਗਾ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਮੁਤਾਬਕ ਪਿਛਲੇ 24 ਘੰਟੇ ਵਿਚ ਕੋਵਿਡ-19 ਨਾਲ 58 ਲੋਕਾਂ ਦੀ ਜਾਨ ਚਲੀ ਗਈ, ਜਿਸ ਦੇ ਨਾਲ ਹੁਣ ਤੱਕ ਦੇਸ਼ ਵਿਚ 21,323 ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਗਈ। ਨਾਲ ਹੀ ਦੇਸ਼ ਵਿਚ ਇਸ ਇਨਫੈਕਸ਼ਨ ਦੇ 1490 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੁੱਲ ਮਾਮਲੇ 933,630 ਤੱਕ ਪਹੁੰਚ ਗਏ। ਫਿਲਹਾਲ 47,376 ਮਰੀਜ਼ ਇਲਾਜ ਅਧੀਨ ਹਨ ਅਤੇ 864,931 ਮਰੀਜ਼ ਠੀਕ ਹੋ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਪੱਤਰਕਾਰ ਦਾ ਖੁਲਾਸਾ, ਵੁਹਾਨ ਲੈਬ 'ਚ ਬਦਲੇ ਗਏ 1000 ਤੋਂ ਵੱਧ ਜਾਨਵਰਾਂ ਦੇ ਜੀਨ