ਸਾਊਦੀ ਵਿਦੇਸ਼ ਮੰਤਰੀ ਇਕ ਦਿਨੀਂ ਦੌਰੇ ''ਤੇ ਪਹੁੰਚੇ ਪਾਕਿ

Thursday, Dec 26, 2019 - 03:25 PM (IST)

ਸਾਊਦੀ ਵਿਦੇਸ਼ ਮੰਤਰੀ ਇਕ ਦਿਨੀਂ ਦੌਰੇ ''ਤੇ ਪਹੁੰਚੇ ਪਾਕਿ

ਇਸਲਾਮਾਬਾਦ (ਭਾਸ਼ਾ): ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ-ਸਊਦ ਵੀਰਵਾਰ ਨੂੰ ਆਪਣੇ ਇਕ ਦਿਨੀਂ ਦੌਰੇ 'ਤੇ ਇਸਲਾਮਾਬਾਦ ਪਹੁੰਚੇ। ਅੰਗਰੇਜ਼ੀ ਸਮਾਚਾਰ ਏਜੰਸੀ 'ਡਾਨ' ਮੁਤਾਬਕ,''ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਲ-ਸਊਦ ਦਾ ਸਵਾਗਤ ਵਿਦੇਸ਼ ਮੰਤਰਾਲੇ (MoFA) ਵਿਖੇ ਕੀਤਾ। ਇੱਥੇ ਕੁਰੈਸ਼ੀ ਨੇ ਉਹਨਾਂ ਨਾਲ ਦੋ-ਪੱਖੀ ਸੰਬੰਧਾਂ, ਖੇਤਰੀ ਸਥਿਤੀ ਅਤੇ ਆਪਸੀ ਹਿੱਤ ਦੇ ਮਾਮਲਿਆਂ 'ਤੇ ਚਰਚਾ ਕੀਤੀ।'' 

ਕੁਰੈਸ਼ੀ ਨੇ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੇ ਰੱਵਈਏ ਦਾ ਸਮਰਥਨ ਕਰਨ ਲਈ ਸਾਊਦੀ ਅਰਬ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਦੋਹਾਂ ਪੱਖਾਂ ਨੇ ਇਸ ਮੁੱਦੇ 'ਤੇ ਦੋ-ਪੱਖੀ ਬੈਠਕ ਜਾਰੀ ਰੱਖਣ 'ਤੇ ਸਹਿਮਤੀ ਜ਼ਾਹਰ ਕੀਤੀ। ਸਾਊਦੀ ਵਿਦੇਸ਼ ਮੰਤਰੀ ਨੂੰ ਆਪਣੇ ਇਸ ਇਕ ਦਿਨ ਦੇ ਦੌਰੇ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਹੋਰ ਨੇਤਾਵਾਂ ਨਾਲ ਮਿਲਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਅਕਤੂਬਰ ਵਿਚ ਅਹੁਦਾ ਸੰਭਾਲਣ ਦੇ ਬਾਅਦ ਅਲ-ਸਊਦ ਦੀ ਇਹ ਪਹਿਲੀ ਯਾਤਰਾ ਹੈ।


author

Vandana

Content Editor

Related News