ਪਾਕਿਸਤਾਨ ਦੀ ਸਿਖਰਲੀ ਲੀਡਰਸ਼ਿਪ ਨੇ ਕਸ਼ਮੀਰੀ ਲੋਕਾਂ ਲਈ ਆਪਣਾ ਸਮਰਥਨ ਦੁਹਰਾਇਆ

Tuesday, Oct 28, 2025 - 05:21 PM (IST)

ਪਾਕਿਸਤਾਨ ਦੀ ਸਿਖਰਲੀ ਲੀਡਰਸ਼ਿਪ ਨੇ ਕਸ਼ਮੀਰੀ ਲੋਕਾਂ ਲਈ ਆਪਣਾ ਸਮਰਥਨ ਦੁਹਰਾਇਆ

ਇਸਲਾਮਾਬਾਦ (ਏਜੰਸੀ)– ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੋਮਵਾਰ ਨੂੰ ਕਸ਼ਮੀਰੀ ਲੋਕਾਂ ਦੇ ‘ਖੁਦ ਫੈਸਲਾ ਲੈਣ ਦੇ ਅਧਿਕਾਰ ਲਈ ਇਨਸਾਫ਼ਪੂਰਨ ਸੰਘਰਸ਼’ ਵਿਚ ਪਾਕਿਸਤਾਨ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ।

ਪਾਕਿਸਤਾਨ ਦੀ ਸਿਖਰਲੀ ਰਾਜਨੀਤਕ ਲੀਡਰਸ਼ਿਪ ਨੇ 27 ਅਕਤੂਬਰ ਨੂੰ ਵੱਖ-ਵੱਖ ਸੰਦੇਸ਼ ਜਾਰੀ ਕੀਤੇ। ਪਾਕਿਸਤਾਨ 1947 ਵਿਚ ਭਾਰਤੀ ਫੌਜ ਦੁਆਰਾ ਕਸ਼ਮੀਰ ’ਤੇ ਕਥਿਤ ਹਮਲੇ ਦੀ ਯਾਦ ਵਿਚ 27 ਅਕਤੂਬਰ ਨੂੰ ‘ਕਾਲੇ ਦਿਵਸ’ ਵਜੋਂ ਮਨਾਉਂਦਾ ਹੈ। ਆਪਣੇ ਸੰਦੇਸ਼ ਵਿਚ ਰਾਸ਼ਟਰਪਤੀ ਜ਼ਰਦਾਰੀ ਨੇ 5 ਅਗਸਤ 2019 ਦੀਆਂ ਭਾਰਤ ਦੀਆਂ ‘ਇਕਪਾਸੜ ਅਤੇ ਗੈਰ-ਕਾਨੂੰਨੀ’ ਕਾਰਵਾਈਆਂ ਦੀ ਨਿੰਦਾ ਕਰਦਿਆਂ ਦੋਸ਼ ਲਗਾਇਆ ਕਿ ਇਸ ਦਾ ਮਕਸਦ ‘ਕਸ਼ਮੀਰ ਦੀ ਜਨਸੰਖਿਆ ਨੂੰ ਬਦਲਣਾ’ ਸੀ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ, ਖਾਸ ਕਰ ਕੇ ਸੰਯੁਕਤ ਰਾਸ਼ਟਰ ਨੂੰ ‘ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ’ ਲਈ ਭਾਰਤ ਨੂੰ ਜਵਾਬਦੇਹ ਠਹਿਰਾਉਣ ਦੀ ਅਪੀਲ ਕੀਤੀ।


author

cherry

Content Editor

Related News