ਪਾਕਿਸਤਾਨ ''ਚ ਦੋ ਧਮਾਕਿਆਂ ''ਚ ਤਿੰਨ ਪੁਲਸ ਮੁਲਾਜ਼ਮ ਹਲਾਕ
Friday, Oct 24, 2025 - 05:30 PM (IST)
ਪੇਸ਼ਾਵਰ (ਭਾਸ਼ਾ) : ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ 'ਚ ਸ਼ੁੱਕਰਵਾਰ ਨੂੰ ਦੋ ਧਮਾਕਿਆਂ 'ਚ ਤਿੰਨ ਪੁਲਸ ਮੁਲਾਜ਼ਮ ਹਲਾਕ ਹੋ ਗਏ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਖੈਬਰ ਪਖਤੂਨਖਵਾ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਜ਼ੁਲਫਿਕਾਰ ਹਮੀਦ ਨੇ ਕਿਹਾ ਕਿ ਧਮਾਕੇ ਸੂਬੇ ਦੇ ਹਾਂਗੂ ਸ਼ਹਿਰ ਵਿੱਚ ਹੋਏ।
ਉਨ੍ਹਾਂ ਕਿਹਾ ਕਿ ਪਹਿਲੇ ਧਮਾਕੇ 'ਚ ਇੱਕ ਪੁਲਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਡਾਨ ਅਖਬਾਰ ਦੇ ਅਨੁਸਾਰ, ਹਮੀਦ ਨੇ ਕਿਹਾ ਕਿ ਦੂਜਾ ਧਮਾਕਾ ਉਦੋਂ ਹੋਇਆ ਜਦੋਂ ਕੁਝ ਪੁਲਸ ਮੁਲਾਜ਼ਮ ਪਹਿਲੇ ਧਮਾਕੇ ਵਾਲੀ ਥਾਂ ਵੱਲ ਜਾ ਰਹੇ ਸਨ। ਮਾਰੇ ਗਏ ਲੋਕਾਂ ਵਿੱਚ ਹਾਂਗੂ ਦੇ ਸੁਪਰਡੈਂਟ ਆਫ਼ ਪੁਲਸ (ਓਪਰੇਸ਼ਨ) ਅਸਦ ਜ਼ੁਬੈਰ ਵੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
