ਅਫਗਾਨਿਸਤਾਨ ਨੇ ਪਾਕਿਸਤਾਨ ਦੇ ਜੰਗਬੰਦੀ ਪ੍ਰਸਤਾਵ ਨੂੰ ਠੁਕਰਾਇਆ
Tuesday, Oct 14, 2025 - 04:31 PM (IST)

ਗੁਰਦਾਸਪੁਰ, ਇਸਲਾਮਾਬਾਦ(ਵਿਨੋਦ): ਕਾਬੁਲ ਨਾਲ ਇਸਲਾਮਾਬਾਦ ਦੇ ਸ਼ਾਂਤੀ ਯਤਨਾਂ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਅਫਗਾਨ ਸਰਕਾਰ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ, ਆਈ.ਐੱਸ.ਆਈ ਮੁਖੀ ਅਸੀਮ ਮਲਿਕ ਅਤੇ ਦੋ ਹੋਰ ਪਾਕਿਸਤਾਨੀ ਜਨਰਲਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਿਛਲੇ ਤਿੰਨ ਦਿਨਾਂ ਵਿੱਚ 3 ਵੱਖ-ਵੱਖ ਮੌਕਿਆਂ ’ਤੇ ਉਨ੍ਹਾਂ ਦੀਆਂ ਵੀਜ਼ਾ ਬੇਨਤੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਪਾਕਿਸਤਾਨੀ ਫੌਜ ਨੇ ਸਵੀਕਾਰ ਕੀਤਾ ਕਿ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ’ਤੇ ਰਾਤ ਭਰ ਹੋਈਆਂ ਭਿਆਨਕ ਝੜਪਾਂ ਵਿੱਚ ਘੱਟੋ-ਘੱਟ 23 ਸੈਨਿਕ ਅਤੇ 200 ਤੋਂ ਵੱਧ ਤਾਲਿਬਾਨ ਅਤੇ ਸਹਿਯੋਗੀ ਅੱਤਵਾਦੀ ਮਾਰੇ ਗਏ, ਜਿਸ ਨਾਲ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਤਣਾਅ ਵੱਧ ਗਿਆ। ਇਸ ਦੌਰਾਨ ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਹਮਲਿਆਂ ਵਿੱਚ 58 ਪਾਕਿਸਤਾਨੀ ਸੈਨਿਕ ਮਾਰੇ ਗਏ ਅਤੇ ਲਗਭਗ 30 ਹੋਰ ਜ਼ਖਮੀ ਹੋ ਗਏ। ਜ਼ਬੀਹੁੱਲਾ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਪਾਕਿਸਤਾਨੀ ਸੈਨਿਕਾਂ ਨੂੰ ਫੜ ਲਿਆ ਗਿਆ ਹੈ।