ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮਾਣਹਾਨੀ ਮਾਮਲੇ ''ਚ 2 ਸੰਸਦ ਮੈਂਬਰਾਂ ਦੀ ਮੁਆਫ਼ੀ ਕੀਤੀ ਸਵੀਕਾਰ
Friday, Jun 28, 2024 - 05:53 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਨਿਆਂਪਾਲਿਕਾ ਦੀ ਆਲੋਚਨਾ ਕਰ ਕੇ ਮਾਣਹਾਨੀ ਮਾਮਲੇ ਦਾ ਸਾਹਮਣਾ ਕਰਨ ਵਾਲੇ 2 ਸੰਸਦ ਮੈਂਬਰਾਂ ਦੀ ਮੁਆਫ਼ੀ ਸ਼ੁੱਕਰਵਾਰ ਨੂੰ ਸਵੀਕਾਰ ਕਰ ਲਈ। ਚੀਫ਼ ਜਸਟਿਸ ਕਾਜੀ ਫੈਜ ਈਸਾ ਨੇ ਆਜ਼ਾਦ ਸੀਨੇਟਰ ਫੈਸਲ ਵਾਵਦਾ ਅਤੇ ਕੌਮੀ ਮੁਤਹਿਦਾ ਮੂਵਮੈਂਟ ਦੇ ਨੈਸ਼ਨਲ ਅਸੈਂਬਲੀ ਮੈਂਬਰ ਮੁਸਤਫਾ ਕਮਾਲ ਖ਼ਿਲਾਫ਼ ਦਰਜ ਮਾਮਲੇ ਦੀ ਸੁਣਵਾਈ ਕੀਤੀ। ਉਨ੍ਹਾਂ ਨੇ ਮਈ 'ਚ ਪੱਤਰਕਾਰ ਸੰਮੇਲਨ 'ਚ ਨਿਆਂਪਾਲਿਕਾ ਦੀ ਆਲੋਚਨਾ ਕੀਤੀ ਸੀ। ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਵਾਵਦਾ ਨੇ 26 ਜੂਨ ਨੂੰ ਇਸ ਮਾਮਲੇ 'ਚ ਅਦਾਲਤ 'ਚ ਮੁਆਫ਼ੀਨਾਮਾ ਦਾਖ਼ਲ ਕੀਤਾ ਸੀ।
ਇਸ ਤੋਂ ਬਾਅਦ ਜੱਜ ਨੇ ਪੁੱਛਿਆ,''ਕੀ ਤੁਸੀਂ ਵੀ ਮੁਆਫ਼ੀ ਮੰਗਣਾ ਚਾਹੁੰਦੇ ਹੋ?'' ਇਸ 'ਤੇ ਵਾਵਦਾ ਨੇ ਹਾਂ 'ਚ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਿਨਾਂ ਸ਼ਰਤ ਮੁਆਫ਼ੀਨਾਮਾ ਦਾਖ਼ਲ ਕੀਤਾ ਸੀ। ਕਮਾਲ ਦੇ ਵਕੀਲ ਬੈਰਿਸਟਰ ਫਰੋਗ ਨਸੀਮ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਵੀ ਇਕ ਪੱਤਰਕਾਰ ਸੰਮੇਲਨ ਦੌਰਾਨ ਮੁਆਫ਼ੀ ਮੰਗਦੇ ਹੋਏ ਖੇਦ ਜਤਾਇਆ ਸੀ। ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ 'ਚ ਇਕ ਅੰਤਰਾਲ ਤੋਂ ਬਾਅਦ ਕਿਹਾ,''ਅਸੀਂ ਸੀਨੇਟਰ ਫੈਸਲ ਵਾਵਦਾ ਅਤੇ ਮੁਸਤਫਾ ਕਮਾਲ ਖ਼ਿਲਾਫ਼ ਜਾਰੀ ਮਾਣਹਾਨੀ ਨੋਟਿਸ ਵਾਪਸ ਲੈ ਰਹੇ ਹਾਂ। ਅਸੀਂ ਸੰਸਦ ਦਾ ਸਨਮਾਨ ਕਰਦੇ ਹਾਂ ਅਤੇ ਤੁਹਾਡੇ ਤੋਂ ਇਕ ਸੰਸਥਾ ਵਜੋਂ ਨਿਆਂਪਾਲਿਕਾ ਦੇ ਸਨਮਾਨ ਦੀ ਆਸ ਕਰਦੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8