ਪਾਕਿਸਤਾਨ ਕਰਵਾਏਗਾ ਅਮਰੀਕਾ-ਇਰਾਨ ਵਿਚਾਲੇ ਸੀਜ਼ਫਾਇਰ ! ਸੱਦ ਲਈ 4 ਦੇਸ਼ਾਂ ਦੀ ਅਹਿਮ ਬੈਠਕ

Sunday, Mar 29, 2026 - 12:03 PM (IST)

ਪਾਕਿਸਤਾਨ ਕਰਵਾਏਗਾ ਅਮਰੀਕਾ-ਇਰਾਨ ਵਿਚਾਲੇ ਸੀਜ਼ਫਾਇਰ ! ਸੱਦ ਲਈ 4 ਦੇਸ਼ਾਂ ਦੀ ਅਹਿਮ ਬੈਠਕ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਜਾਰੀ ਭਿਆਨਕ ਜੰਗ ਨੂੰ ਰੋਕਣ ਅਤੇ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਪਾਕਿਸਤਾਨ ਅੱਜ ਇੱਕ ਅਹਿਮ ਚਾਰ-ਪੱਖੀ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸੰਮੇਲਨ ਵਿੱਚ ਸਾਊਦੀ ਅਰਬ, ਮਿਸਰ ਅਤੇ ਤੁਰਕੀ ਦੇ ਵਿਦੇਸ਼ ਮੰਤਰੀ ਹਿੱਸਾ ਲੈਣਗੇ।

ਮਿਸਰ ਦੇ ਵਿਦੇਸ਼ ਮੰਤਰੀ ਬਦਰ ਅਬਦੇਲਾਤੀ ਅਤੇ ਤੁਰਕੀ ਦੇ ਹਾਕਾਨ ਫਿਦਾਨ ਸ਼ਨੀਵਾਰ ਨੂੰ ਹੀ ਇਸਲਾਮਾਬਾਦ ਪਹੁੰਚ ਚੁੱਕੇ ਹਨ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਜ਼ਲ ਬਿਨ ਫਰਹਾਨ ਅੱਜ (ਐਤਵਾਰ) ਪਹੁੰਚ ਰਹੇ ਹਨ। ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਇੱਕ ਵੱਡੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਰਾਨ ਸਰਕਾਰ ਹੋਰਮੁਜ਼ ਦੀ ਖਾੜੀ ਰਾਹੀਂ ਪਾਕਿਸਤਾਨੀ ਝੰਡੇ ਵਾਲੇ 20 ਹੋਰ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋ ਗਈ ਹੈ। ਹਰ ਰੋਜ਼ ਦੋ ਜਹਾਜ਼ ਇਸ ਰਸਤੇ ਨੂੰ ਪਾਰ ਕਰਨਗੇ।

ਇਹ ਵੀ ਪੜ੍ਹੋ- ਟਰੰਪ ਨੂੰ ਮਹਿੰਗੀ ਪਈ ਜੰਗ ! ਇਰਾਨ ਨੇ ਅਮਰੀਕਾ ਦੇ 13 Army Base ਕਰ'ਤੇ ਤਬਾਹ

ਇਸ਼ਾਕ ਡਾਰ ਨੇ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਤਣਾਅ ਘਟਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗੱਲਬਾਤ ਅਤੇ ਕੂਟਨੀਤੀ ਹੀ ਸਥਾਈ ਸ਼ਾਂਤੀ ਦਾ ਇੱਕੋ ਇੱਕ ਰਸਤਾ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਮੱਧ ਪੂਰਬ ਲਈ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੂੰ ਟੈਗ ਕਰਦਿਆਂ ਭਰੋਸਾ ਬਣਾਉਣ ਵਾਲੇ ਕਦਮਾਂ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ।

ਜ਼ਿਕਰਯੋਗ ਹੈ ਕਿ ਦੁਨੀਆ ਦਾ ਲਗਭਗ 20 ਫ਼ੀਸਦੀ ਤੇਲ ਤੇ ਗੈਸ ਇਸੇ ਰਸਤੇ ਰਾਹੀਂ ਸਪਲਾਈ ਹੁੰਦਾ ਹੈ। ਜੰਗ ਕਾਰਨ ਇਰਾਨ ਨੇ ਇੱਥੇ ਸਖ਼ਤ ਪਾਬੰਦੀਆਂ ਲਗਾਈਆਂ ਹੋਈਆਂ ਹਨ, ਅਜਿਹੇ ਵਿੱਚ ਪਾਕਿਸਤਾਨੀ ਜਹਾਜ਼ਾਂ ਨੂੰ ਮਿਲੀ ਇਜਾਜ਼ਤ ਇੱਕ ਵੱਡੀ ਕੂਟਨੀਤਕ ਜਿੱਤ ਮੰਨੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News