UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ ਕਾਰਨ
Friday, Apr 03, 2026 - 11:22 PM (IST)
ਇਸਲਾਮਾਬਾਦ : ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦਰਮਿਆਨ ਚੱਲ ਰਹੀ ਜੰਗ ਦੇ ਹਾਲਾਤ ਵਿਚਾਲੇ ਪਾਕਿਸਤਾਨ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਹਾਲਾਤਾਂ ਨੂੰ ਦੇਖਦੇ ਹੋਏ UAE ਨੇ ਪਾਕਿਸਤਾਨ ਤੋਂ ਆਪਣੀ2 ਅਰਬ ਰੁਪਏ ਦੀ ਰਕਮ ਤੁਰੰਤ ਵਾਪਸ ਮੰਗੀ ਹੈ। ਇਹ ਫੰਡ ਪਾਕਿਸਤਾਨ ਦੇ ਸਟੇਟ ਬੈਂਕ (SBP) ਵਿੱਚ ਸੁਰੱਖਿਅਤ ਜਮ੍ਹਾਂ ਰਾਸ਼ੀ (safe deposit) ਵਜੋਂ ਰੱਖਿਆ ਗਿਆ ਸੀ ਤਾਂ ਜੋ ਦੇਸ਼ ਦੇ ਭੁਗਤਾਨ ਸੰਤੁਲਨ ਵਿੱਚ ਮਦਦ ਮਿਲ ਸਕੇ।
ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਸੰਯੁਕਤ ਅਰਬ ਅਮੀਰਾਤ (UAE) ਦੀ ਮੰਗ 'ਤੇ ਉਸ ਦਾ 2 ਅਰਬ ਡਾਲਰ ਦਾ ਕਰਜ਼ਾ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਪਾਕਿਸਤਾਨ ਇਸ ਮਹੀਨੇ ਦੇ ਅੰਤ ਤੱਕ ਇਹ ਰਕਮ ਅਬੂ ਧਾਬੀ ਨੂੰ ਮੋੜ ਦੇਵੇਗਾ।
ਪਾਕਿਸਤਾਨ ਇਸ ਰਕਮ 'ਤੇ ਲਗਭਗ 6 ਫੀਸਦੀ ਵਿਆਜ ਅਦਾ ਕਰ ਰਿਹਾ ਹੈ। ਪਹਿਲਾਂ UAE ਹਰ ਸਾਲ ਇਸ ਕਰਜ਼ੇ ਦੀ ਮਿਆਦ ਵਧਾ ਦਿੰਦਾ ਸੀ, ਪਰ ਦਸੰਬਰ 2025 ਤੋਂ ਬਾਅਦ ਇਸ ਨੂੰ ਸਿਰਫ ਕੁਝ ਮਹੀਨਿਆਂ ਲਈ ਵਧਾਇਆ ਗਿਆ ਸੀ, ਜਿਸ ਦੀ ਮਿਆਦ ਹੁਣ 17 ਅਪ੍ਰੈਲ ਨੂੰ ਖਤਮ ਹੋ ਰਹੀ ਹੈ।
ਭਾਵੇਂ ਪਾਕਿਸਤਾਨ ਕੋਲ ਇਸ ਵੇਲੇ 21 ਅਰਬ ਡਾਲਰ ਤੋਂ ਵੱਧ ਦੇ ਭੰਡਾਰ ਹਨ ਅਤੇ ਉਹ UAE ਨੂੰ ਪੈਸੇ ਵਾਪਸ ਕਰਨ ਦੀ ਸਥਿਤੀ ਵਿੱਚ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਉਸ ਨੂੰ ਮੁੜ ਵਿਦੇਸ਼ੀ ਫੰਡਿੰਗ ਦੀ ਲੋੜ ਪੈ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ ਚਾਲੂ ਵਿੱਤੀ ਸਾਲ ਵਿੱਚ ਲਗਭਗ 12 ਅਰਬ ਡਾਲਰ ਦੇ ਵਿਦੇਸ਼ੀ ਕਰਜ਼ਿਆਂ ਨੂੰ ਅੱਗੇ ਵਧਾਉਣ (rollover) ਦੀ ਲੋੜ ਹੈ, ਜਿਸ ਵਿੱਚ ਸਾਊਦੀ ਅਰਬ ਦੇ 5 ਅਰਬ ਡਾਲਰ ਅਤੇ ਚੀਨ ਦੇ 4 ਅਰਬ ਡਾਲਰ ਵੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
