ਪਾਕਿਸਤਾਨ ''ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

Tuesday, Mar 31, 2026 - 06:31 PM (IST)

ਪਾਕਿਸਤਾਨ ''ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਇਸਲਾਮਾਬਾਦ, (ਆਈਏਐਨਐਸ)  ਤੇਲ ਅਤੇ ਗੈਸ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਵਿਚ ਹੁਣ ਵਾਇਰਸ ਦਾ ਪ੍ਰਕੋਪ ਵੀ ਦਿਸਣ ਲੱਗਾ ਹੈ। ਪਾਕਿਸਤਾਨ ਦੇ ਕਰਾਚੀ ਵਿੱਚ 2026 ਵਿੱਚ mpox ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਮੀਡੀਆ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ।

ਵਿਦੇਸ਼ ਤੋਂ ਵਾਪਸ ਆਏ ਇੱਕ 31 ਸਾਲਾ ਵਿਅਕਤੀ ਦੀ ਕਰਾਚੀ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ, ਜਿੱਥੇ ਉਸਦੇ ਲੱਛਣਾਂ ਨੇੂੰ ਦੇਖ ਕੇ ਇਨਫੈਕਸ਼ਨ ਦਾ ਸ਼ੱਕ ਪੈਦਾ ਹੋਇਆ। ਪਾਕਿਸਤਾਨ ਦੇ ਪ੍ਰਮੁੱਖ ਰੋਜ਼ਾਨਾ 'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਅਨੁਸਾਰ ਉਸਨੂੰ ਤੁਰੰਤ ਹੋਰ ਜਾਂਚ ਲਈ ਸਿੰਧ ਛੂਤ ਦੀਆਂ ਬਿਮਾਰੀਆਂ ਦੇ ਹਸਪਤਾਲ ਲਿਜਾਇਆ ਗਿਆ। ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਡਾਕਟਰੀ ਮੁਆਇਨਾ ਅਤੇ ਜਾਂਚ ਕੀਤੀ ਗਈ। ਮੈਡੀਕਲ ਸੁਪਰਡੈਂਟ ਡਾ. ਵਹੀਦ ਰਾਜਪੂਤ ਨੇ ਕਿਹਾ ਕਿ ਮਰੀਜ਼ ਦਾ mpox ਲਈ ਟੈਸਟ ਪਾਜ਼ੇਟਿਵ ਆਇਆ। ਹਾਲਾਂਕਿ ਸੁਧਾਰ ਦਿਸਣ ਤੋਂ ਬਾਅਦ ਉਸਨੂੰ ਦੋ ਦਿਨਾਂ ਦੇ ਅੰਦਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

7 ਫਰਵਰੀ ਨੂੰ, ਪਾਕਿਸਤਾਨ ਨੇ mpox ਨਾਲ ਸਬੰਧਤ ਆਪਣੀ ਦੂਜੀ ਮੌਤ ਦੀ ਰਿਪੋਰਟ ਦਿੱਤੀ, ਜਿਸ ਵਿਚ ਫੈਸਲਾਬਾਦ ਦੇ ਇੱਕ 53 ਸਾਲਾ ਵਿਅਕਤੀ, ਜੋ ਕਿ HIV ਅਤੇ ਹੈਪੇਟਾਈਟਸ B ਅਤੇ C ਤੋਂ ਵੀ ਪੀੜਤ ਸੀ, ਦੀ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PIMS) ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News