ਪਾਕਿਸਤਾਨ ਲਈ ਈਰਾਨ ਨੇ ਖੋਲ੍ਹ 'ਤਾ ਹੋਰਮੁਜ਼, 20 ਜਹਾਜ਼ਾਂ ਨੂੰ ਮਿਲੀ ਲੰਘਣ ਦੀ ਇਜਾਜ਼ਤ
Sunday, Mar 29, 2026 - 12:19 PM (IST)
ਇਸਲਾਮਾਬਾਦ (ਵਾਰਤਾ): ਮੱਧ ਪੂਰਬ ਵਿੱਚ ਜਾਰੀ ਤਣਾਅ ਰਮਿਆਨ ਈਰਾਨ ਨੇ ਇੱਕ ਅਹਿਮ ਕੂਟਨੀਤਕ ਕਦਮ ਚੁੱਕਦਿਆਂ ਪਾਕਿਸਤਾਨ ਨੂੰ ਵੱਡੀ ਰਾਹਤ ਦਿੱਤੀ ਹੈ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਈਰਾਨ ਸਰਕਾਰ ਨੇ ਪਾਕਿਸਤਾਨੀ ਝੰਡੇ ਵਾਲੇ 20 ਹੋਰ ਜਹਾਜ਼ਾਂ ਨੂੰ ਰਣਨੀਤਕ ਤੌਰ 'ਤੇ ਮਹੱਤਵਪੂਰਨ 'ਹੋਰਮੁਜ਼ ਜਲਮਾਰਗ' (Strait of Hormuz) ਤੋਂ ਗੁਜ਼ਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਰੋਜ਼ਾਨਾ ਲੰਘਣਗੇ ਦੋ ਜਹਾਜ਼
ਇਸ ਸਮਝੌਤੇ ਤਹਿਤ ਹੁਣ ਹਰ ਰੋਜ਼ ਦੋ ਪਾਕਿਸਤਾਨੀ ਜਹਾਜ਼ ਇਸ ਵਿਅਸਤ ਜਲਮਾਰਗ ਖੇਤਰ ਰਾਹੀਂ ਗੁਜ਼ਰ ਸਕਣਗੇ। ਇਸ਼ਾਕ ਡਾਰ ਨੇ ਈਰਾਨ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ "ਸ਼ਾਂਤੀ ਦਾ ਸੰਕੇਤ" ਅਤੇ ਇੱਕ ਬਹੁਤ ਹੀ "ਸਵਾਗਤਯੋਗ ਅਤੇ ਰਚਨਾਤਮਕ ਕਦਮ" ਕਰਾਰ ਦਿੱਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਕਦਮ ਖੇਤਰ ਵਿੱਚ ਸਥਿਰਤਾ ਲਿਆਉਣ ਵਿੱਚ ਸਹਾਇਕ ਸਾਬਤ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਭਰ 'ਚ 'No Kings' ਰੈਲੀਆਂ ਦੀ ਗੂੰਜ: Trump ਖਿਲਾਫ ਸੜਕਾਂ 'ਤੇ ਉਤਰੇ ਲੱਖਾਂ ਲੋਕ (ਤਸਵੀਰਾਂ)
ਕੂਟਨੀਤੀ ਨੂੰ ਦੱਸਿਆ ਇੱਕੋ-ਇੱਕ ਰਸਤਾ
ਪਾਕਿਸਤਾਨੀ ਵਿਦੇਸ਼ ਮੰਤਰੀ ਅਨੁਸਾਰ ਇਹ ਸਕਾਰਾਤਮਕ ਘੋਸ਼ਣਾ ਸ਼ਾਂਤੀ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਸਮੂਹਿਕ ਯਤਨਾਂ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਚੁਣੌਤੀਆਂ ਦੇ ਦੌਰ ਵਿੱਚ ਸੰਵਾਦ, ਕੂਟਨੀਤੀ ਅਤੇ ਆਪਸੀ ਵਿਸ਼ਵਾਸ ਵਧਾਉਣ ਵਾਲੇ ਉਪਾਅ ਹੀ ਅੱਗੇ ਵਧਣ ਦਾ ਇੱਕੋ-ਇੱਕ ਰਸਤਾ ਹਨ। ਜ਼ਿਕਰਯੋਗ ਹੈ ਕਿ ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਹੋਰਮੁਜ਼ ਜਲਮਾਰਗ 'ਤੇ ਪਾਬੰਦੀਆਂ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
