ਪਾਕਿਸਤਾਨ ਦੇ PM ਇਮਰਾਨ ਖਾਨ ਚੀਨ ਦੀ ਚਾਰ ਦਿਨ ਦੀ ਯਾਤਰਾ ਲਈ ਰਵਾਨਾ

Thursday, Feb 03, 2022 - 05:39 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀਰਵਾਰ ਨੂੰ ਚੀਨ ਦੀ ਚਾਰ ਦਿਨ ਦੀ ਅਧਿਕਾਰਤ ਯਾਤਰਾ ਲਈ ਰਵਾਨਾ ਹੋ ਗਏ। ਯਾਤਰਾ ਦੌਰਾਨ ਉਹ ਬੀਜਿੰਗ ਵਿਚ ਸ਼ੀਤਕਾਲੀਨ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਭਾਗ ਲੈਣਗੇ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਦੇਸ਼ ਦੇ ਚੋਟੀ ਦੇ ਲੀਡਰਾਂ ਨਾਲ ਮੁਲਾਕਾਤ ਕਰਨਗੇ। ਇਮਰਾਨ ਸਦਾਬਹਾਰ ਸਹਿਯੋਗੀ ਪਾਕਿਸਤਾਨ ਅਤੇ ਚੀਨ ਦੇ ਵਿਚਕਾਰ ਰਾਜਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਦੇ ਸਿਲਸਿਲੇ ਵਿੱਚ ਚੀਨ ਦੀ ਯਾਤਰਾ 'ਤੇ ਰਵਾਨਾ ਹੋਏ ਹਨ। 

ਪੀ.ਐੱਮ. ਖਾਨ ਨਾਲ ਇਕ ਉੱਚ ਪੱਧਰੀ ਵਫਦ ਵੀ ਚੀਨ ਦੀ ਯਾਤਰਾ 'ਤੇ ਗਿਆ ਹੈ, ਜਿਸ ਵਿਚ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ, ਵਿੱਤ ਮੰਤਰੀ ਸ਼ੌਕਤ ਤਾਰਿਨ, ਯੋਜਨਾ ਮੰਤਰੀ ਅਸਦ ਉਮਰ, ਸੂਚਨਾ ਮੰਤਰੀ ਫਵਾਦ ਚੌਧਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ, ਵਪਾਰਕ ਸਲਾਹਕਾਰ ਅਬਦੁੱਲ ਰਾਜਕ ਦਾਊਦ ਅਤੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀਪੀਈਸੀ) 'ਤੇ ਵਿਸ਼ੇਸ਼ ਸਲਾਹਕਾਰ ਖਾਲਿਦ ਮੰਸੂਰ ਸ਼ਾਮਲ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਖਾਨ ਦਾ ਬੀਜਿੰਗ ਸ਼ੀਤਕਾਲੀਨ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਭਾਗ ਲੈਣ, ਰਾਸ਼ਟਰਪਤੀ ਸ਼ੀ ਅਤੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ ਮਿਲਣ ਦਾ ਪ੍ਰੋਗਰਾਮ ਹੈ ਅਤੇ ਦੋਵਾਂ ਧਿਰਾਂ ਦੋ-ਪੱਖੀ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੀਆਂ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਸੁਰੱਖਿਆ ਚੌਕੀਆਂ 'ਤੇ ਹਮਲਾ: 15 ਅੱਤਵਾਦੀ ਢੇਰ, ਚਾਕ ਸੈਨਿਕਾਂ ਦੀ ਮੌਤ

ਇਸ ਵਿਚ ਅਰਬਾਂ ਡਾਲਰ ਦੇ ਮਜ਼ਬੂਤ ਵਪਾਰ ਅਤੇ ਆਰਥਿਕ ਸਹਿਯੋਗ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜਿਸ ਵਿਚ ਸੀਪੀਈਸੀ ਪ੍ਰਾਜੈਕਟ ਸ਼ਾਮਲ ਹੈ। ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਉਇਗਰ ਮੁਸਲਮਾਨਾਂ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ 'ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੁਆਰਾ ਡਿਪਲੈਮੈਟਿਕ ਬਾਈਕਾਟ ਦੇ ਵਿਚਕਾਰ 4 ਫਰਵਰੀ ਤੋਂ ਸ਼ੀਤਕਾਲੀਨ ਓਲੰਪਿਕ ਦੀ ਮੇਜਬਾਨੀ ਕਰ ਰਿਹਾ ਹੈ, ਜਿਸ ਲਈ ਉਹ ਦੁਨੀਆ ਭਰ ਦੇ ਨੇਤਾਵਾਂ ਨੂੰ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੁਆਰਾ ਜਾਰੀ ਸੂਚੀ ਦੇ ਅਨੁਸਾਰ ਖਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸੰਯੁਕਤ ਰਾਸ਼ਟਰ ਮਹਾ ਸਕੱਤਰ ਐਂਟੋਨਿਓ ਗੁਤਾਰੇਸ ਸਮੇਤ 32 ਵਿਸ਼ਵ ਨੇਤਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਜਾਣ ਤੋਂ ਪਹਿਲਾਂ, ਖਾਨ ਦੇ ਨਾਲ ਆਏ ਮੰਤਰੀਆਂ ਨੇ ਚੀਨ ਯਾਤਰਾ ਨੂੰ ਬਹੁਤ ਮਹੱਤਵਪੂਰਨ ਦੱਸਿਆ। ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ ਕਿ ਚੀਨੀ ਨੇਤਾਵਾਂ ਦੇ ਨਾਲ ਖਾਨ ਦੀ ਬੈਠਕ ਦੋ-ਪੱਖੀ ਰਣਨੀਤੀ, ਖੇਤਰੀ ਮਾਮਲੇ ਅਤੇ ਏਸ਼ੀਆ ਵਿੱਚ ਸ਼ਾਂਤੀ ਅਤੇ ਸੁਰੱਖਿਆ 'ਤੇ ਕੇਂਦਰਿਤ ਹੋਵੇਗੀ। 


Vandana

Content Editor

Related News