ਪਾਕਿਸਤਾਨ ਦੇ ਸਭ ਤੋਂ ਭਾਰੀ ਵਿਅਕਤੀ ਨੂੰ ਕੰਧ ਤੋੜ ਕੇ ਫੌਜ ਨੇ ਪਹੁੰਚਾਇਆ ਹਸਪਤਾਲ

Thursday, Jun 20, 2019 - 02:11 PM (IST)

ਪਾਕਿਸਤਾਨ ਦੇ ਸਭ ਤੋਂ ਭਾਰੀ ਵਿਅਕਤੀ ਨੂੰ ਕੰਧ ਤੋੜ ਕੇ ਫੌਜ ਨੇ ਪਹੁੰਚਾਇਆ ਹਸਪਤਾਲ

ਲਾਹੌਰ (ਏਜੰਸੀ)- ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਭਾਰ ਵਾਲੇ ਵਿਅਕਤੀ ਦਾ ਫੌਜ ਦੀ ਮਦਦ ਨਾਲ ਇਲਾਜ ਕਰਵਾਇਆ ਜਾ ਰਿਹਾ ਹੈ। ਬੁੱਧਵਾਰ ਨੂੰ ਫੌਜ ਦੇ ਹੈਲੀਕਾਪਟਰ ਦੀ ਮਦਦ ਨਾਲ 55 ਸਾਲ ਦੇ ਨੁਰੂਲ ਹਸਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਨੂਰ ਹਸਨ ਦਾ 330 ਕਿਲੋ ਭਾਰ ਹੈ। ਉਸ ਨੂੰ ਤੁਰਨ-ਫਿਰਨ ਵਿਚ ਵੀ ਕਾਫੀ ਪ੍ਰੇਸ਼ਾਨੀ ਆਉਂਦੀ ਹੈ। ਹੁਣ ਫੌਜ ਵਲੋਂ ਉਸ ਨੂੰ ਪੰਜਾਬ ਸੂਬੇ ਦੇ ਸਾਦਿਕਾਬਾਦ ਜ਼ਿਲੇ ਤੋਂ ਤਕਰੀਬਨ 400 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਲਾਹੌਰ ਦੇ ਫੌਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਨੂਰ ਹਸਨ ਨੂੰ ਜਦੋਂ ਘਰੋਂ ਬਾਹਰ ਕੱਢਿਆ ਗਿਆ ਤਾਂ ਫੌਜੀਆਂ ਨੂੰ ਇਸ ਵਿਚ ਕਾਫੀ ਪਸੀਨਾ ਵਹਾਉਣਾ ਪਿਆ ਕਿਉਂਕਿ ਹਸਨ ਦੇ ਘਰ ਦਾ ਦਰਵਾਜ਼ਾ ਛੋਟਾ ਹੋਣ ਕਾਰਨ ਹਸਨ ਨੂੰ ਘਰੋਂ ਕੱਢਣਾ ਕਾਫੀ ਔਖਾ ਹੋਵੇਗਾ। ਜਿਸ ਕਾਰਨ ਕੰਧ ਤੋੜ ਕੇ ਹਸਨ ਨੂੰ ਘਰ ਵਿਚੋਂ ਬਾਹਰ ਕੱਢਿਆ ਗਿਆ। ਹਸਨ ਵਲੋਂ ਸੋਸ਼ਲ ਮੀਡੀਆ 'ਤੇ ਮਦਦ ਦੀ ਅਪੀਲ ਕੀਤੀ ਗਈ ਸੀ, ਜਿਸ ਮਗਰੋਂ ਪਾਕਿਸਤਾਨੀ ਫੌਜ ਨੇ ਇਸ ਦਾ ਜ਼ਿੰਮਾ ਚੁੱਕਿਆ ਸੀ। ਇਸ ਤੋਂ ਪਹਿਲਾਂ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਹਸਨ ਦੇ ਇਲਾਜ ਲਈ ਜ਼ਰੂਰੀ ਇੰਤਜ਼ਾਮ ਕੀਤੇ ਜਾਣ ਦੇ ਹੁਕਮ ਦਿੱਤੇ ਸਨ।


author

Sunny Mehra

Content Editor

Related News