ਪਾਕਿਸਤਾਨ ਦੀ ਸੈਨਾ ਨਾਗਰਿਕ ਮਾਮਲੇ ''ਚ ਬੰਦ ਕਰੇ ਦਖ਼ਲਅੰਦਾਜ਼ੀ : ਰਹਿਮਾਨ
Thursday, Oct 22, 2020 - 01:12 PM (IST)
ਇਸਲਾਮਾਬਾਦ: ਜਮੀਅਤ ਉਲੇਮਾ-ਏ ਇਸਲਾਮ (ਐੱਫ) ਦੇ ਪ੍ਰਮੁੱਖ ਫਜ਼ਲੁਰ ਰਹਿਮਾਨ ਨੇ ਪਾਕਿਸਤਾਨ ਦੀ ਸੈਨਾ ਨੂੰ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸਰਕਾਰ ਅਤੇ ਪੁਲਸ ਦੇ ਨਾਗਰਿਕ ਮਾਮਲਿਆਂ 'ਚ ਦਖਲਅੰਦਾਜ਼ੀ ਬੰਦ ਕਰਨ ਨਹੀਂ ਤਾਂ ਪਾਕਿਸਤਾਨ 'ਚ ਏਕਤਾ ਨਹੀਂ ਰਹੇਗੀ। ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਰਹਿਮਾਨ ਨੇ ਕਿਹਾ ਕਿ ਕਰਾਚੀ 'ਚ ਹੋਈ ਹਾਲੀਆ ਘਟਨਾ ਤੋਂ ਇਹ ਸਾਬਤ ਹੁੰਦਾ ਹੈ ਕਿ ਸੈਨਾ ਦੀ ਪਾਕਿਸਤਾਨ ਦੀ ਹਰੇਕ ਚੀਜ਼ 'ਤੇ ਕਿਸ ਹੱਦ ਤੱਕ ਪਕੜ ਮਜ਼ਬੂਤ ਹੈ। ਸੈਨਾ ਦਾ ਪੂਰੇ ਦੇਸ਼ 'ਤੇ ਕੰਟਰੋਲ ਹੈ। ਹਰੇਕ ਤਹਿਸੀਲ 'ਚ ਇਕ ਮੇਜਰ ਹੈ ਅਤੇ ਹਰੇਕ ਜ਼ਿਲ੍ਹੇ 'ਚ ਇਕ ਕਰਨਲ। ਦੇਸ਼ ਦੇ ਹਰੇਕ ਵੱਡੇ ਸੰਸਥਾਨ 'ਚ ਸੈਨਾ ਦਾ ਇਕ ਅਫ਼ਸਰ ਹੈ ਅਤੇ ਉਨ੍ਹਾਂ ਲੋਕਾਂ ਦੇ ਸਾਹਮਣੇ ਪੁਲਸ ਦੇ ਜਵਾਨ ਬੇਬੱਸ ਦਿਖਾਈ ਪੈ ਰਹੇ ਹਨ।
ਰਹਿਮਾਨ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਸਫਦਰ ਆਵਾਨ ਦੀ ਗ੍ਰਿਫ਼ਤਾਰੀ ਦੇ ਸਿਲਸਿਲੇ 'ਚ ਸਿੰਧ ਪ੍ਰਾਂਤ ਦੇ ਆਈ.ਜੀ.ਪੀ. ਮੁਸਤਾਕ ਮੈਹਰ ਦੀ ਹੋਈ ਬੇਇਜ਼ਤੀ ਦੇ ਬਾਅਦ ਸਿੰਧ ਦੇ ਲਗਭਗ ਸਾਰੇ ਪੁਲਸ ਅਧਿਕਾਰੀਆਂ ਨੇ ਛੁੱਟੀ ਲਈ ਅਰਜ਼ੀ ਦਿੱਤੀ ਸੀ। ਹਾਲ ਹੀ 'ਚ ਵਿਰੋਧੀ ਦਲਾਂ ਦੇ ਸੰਯੁਕਤ ਗਠਬੰਧਨ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨੇ ਇਮਰਾਨ ਖਾਨ ਦੀ ਕਠਪੁੱਤਲੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਕਰਾਚੀ ਦੀ ਰੈਲੀ 'ਚ ਹਾਜ਼ਾਰਾਂ ਲੋਕ ਸ਼ਾਮਲ ਹੋਏ ਸਨ। ਉਸ ਰੈਲੀ ਦੇ ਕੁਝ ਘੰਟਿਆਂ ਬਾਅਦ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਦੇ ਪਤੀ ਸਫਦਰ ਆਵਾਨ ਨੂੰ ਪਾਕਿਸਤਾਨ ਪੁਲਸ ਨੇ ਉਨ੍ਹਾਂ ਦੇ ਹੋਟਲ ਵਾਲੇ ਕਮਰੇ 'ਚੋਂ ਗ੍ਰਿਫ਼ਤਾਰ ਕਰ ਲਿਆ ਸੀ।
ਪੀ.ਐੱਮ.ਐੱਲ.ਐੱਨ. ਨੇਤਾ ਸਫਦਰ ਦੀ ਗ੍ਰਿਫ਼ਤਾਰੀ ਦੇ ਸਮੇਂ ਆਈ.ਜੀ.ਪੀ. ਮੁਸਤਾਕ ਮੇਹਰ ਨੂੰ ਸ਼ਰਮਿੰਦਾ ਹੋਣਾ ਪਿਆ ਸੀ ਜਿਸ ਦੇ ਖ਼ਿਲਾਫ਼ ਸਿੰਧ ਪ੍ਰਾਂਤ ਦੇ ਸਾਰੇ ਪੁਲਸ ਮੁਲਾਜ਼ਮਾਂ ਨੇ ਛੁੱਟੀ ਦੀ ਮੰਗ ਕੀਤੀ ਹੈ। ਪੀ.ਐੱਮ.ਐੱਲ.ਐੱਨ. ਦੇ ਨੇਤਾ ਅਤੇ ਸ਼ਰੀਫ ਅਤੇ ਮਰਿਅਮ ਨਵਾਜ਼ ਦੇ ਬੁਲਾਰੇ ਅਤੇ ਸਿੰਧ ਦੇ ਸਾਬਕਾ ਗਵਰਨਰ ਮੁਹੰਮਦ ਜੁਬੇਰ ਨੇ ਕਿਹਾ ਕਿ ਆਈ.ਜੀ.ਪੀ. ਸਿੰਧ ਨੂੰ ਰੇਂਜਰ ਵੱਲੋਂ ਕਿਡਨੈਪ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਬਲਪੂਰਵਕ ਸਫਦਰ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਨੂੰ ਮਜ਼ਬੂਰ ਕੀਤਾ ਗਿਆ ਸੀ।
ਇਸ ਗੱਲ ਨਾਲ ਪੁਲਸ ਅਧਿਕਾਰੀਆਂ ਦੇ ਵਿਚਕਾਰ ਤਿੱਖਾ ਰੋਸ਼ ਹੈ ਅਤੇ ਉਨ੍ਹਾਂ ਲੋਕਾਂ ਨੇ ਛੁੱਟੀ ਦੀ ਅਰਜ਼ੀ ਦਿੱਤੀ ਹੈ। 18/19 ਅਕਤਬੂਰ ਦੇ ਬਦਕਿਸਮਤੀ ਘਟਨਾ ਦੇ ਬਾਅਦ ਨਾਰਾਜ਼ਗੀ ਦੇ ਖ਼ਿਲਾਫ਼ ਲਗਭਗ ਸਾਰੇ ਵੱਡੇ ਅਧਿਕਾਰੀ, ਜਿਸ 'ਚ ਆਈ.ਜੀ., 25 ਡੀ.ਆਈ.ਜੀ., 30 ਐੱਸ.ਐੱਸ.ਪੀ. ਅਤੇ ਦਰਜਨ ਭਰ ਐੱਸ.ਪੀ., ਡੀ.ਐੱਸ.ਪੀ. ਅਤੇ ਐੱਸ.ਐੱਚ.ਓ. ਨੇ ਛੁੱਟੀ ਦੀ ਅਰਜ਼ੀ ਕੀਤੀ ਹੈ। ਇਸ ਘਟਨਾ ਦੀ ਵਜ੍ਹਾ ਨਾਲ ਸੈਨਾ ਵੀ ਸਕਤੇ 'ਚ ਹੈ, ਇਸ ਲਈ ਸੈਨਾ ਪ੍ਰਮੁੱਖ ਕਮਰ ਜਾਵੇਦ ਬਾਜਵਾ ਨੇ ਖ਼ੁਦ ਦਖਲਅੰਦਾਜ਼ੀ ਕੀਤੀ ਅਤੇ ਕਰਾਚੀ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲਸ ਅਧਿਕਾਰੀ ਆਪਣੇ ਆਈ.ਜੀ.ਪੀ.ਦੇ ਨਾਲ ਹੋਏ ਨਿਰਾਦਰ ਤੋਂ ਕਾਫੀ ਨਾਰਾਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਤਮ-ਸਨਮਾਨ 'ਤੇ ਸੱਟ ਮਾਰੀ ਜਾਵੇਗੀ ਤਾਂ ਉਹ ਅਸਤੀਫਾ ਦੇਣ ਨੂੰ ਵੀ ਤਿਆਰ ਹਨ। ਇਸ ਦੇ ਬਾਵਜੂਦ ਜੋ ਘਟਨਾ ਹੋਈ ਹੈ, ਉਹ ਬੇਹੱਦ ਅਫਸੋਸਜਨਕ ਹੈ। ਅਸੀਂ ਅਜਿਹੇ ਮਾਹੌਲ 'ਚ ਕਿੰਝ ਡਿਊਟੀ ਕਰ ਸਕਦੇ ਹਾਂ, ਜਿਥੇ ਸਾਡੇ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ।