ਪਾਕਿਸਤਾਨ ''ਚ ਬੰਦੂਕਧਾਰੀ ਨੇ ਚਾਰ ਪੁਲਸ ਮੁਲਾਜ਼ਮਾਂ ਨੂੰ ਕੀਤਾ ਕਤਲ

07/13/2017 5:34:06 PM

ਕਰਾਚੀ— ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਇਕ ਬੰਦੂਕਧਾਰੀ ਨੇ ਪੁਲਸ ਦੇ ਇਕ ਵਾਹਨ 'ਤੇ ਹਮਲਾ ਕਰ ਦਿੱਤਾ। ਵਾਹਨ 'ਚ ਸਵਾਰ ਇਕ ਸੀਨੀਅਰ ਪੁਲਸ ਅਧਿਕਾਰੀ ਅਤੇ ਤਿੰਨ ਹੋਰ ਪੁਲਸ ਮੁਲਾਜ਼ਮਾਂ ਦੀ ਇਸ ਹਮਲੇ 'ਚ ਮੌਤ ਹੋ ਗਈ। ਕਾਇਦਾਬਾਦ ਇਲਾਕੇ ਦੇ ਪੁਲਸ ਅਧਿਕਾਰੀ ਮੁਤਾਬਕ ਸ਼ਾਹ ਕਵੇਟਾ 'ਚ ਆਪਣੇ ਦਸਤੇ ਨਾਲ ਇਲਾਕੇ ਦਾ ਦੌਰਾ ਕਰ ਰਹੇ ਸਨ, ਜਦੋਂ ਇਕ ਬੰਦੂਕਧਾਰੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਬਲੋਚਿਸਤਾਨ ਦੇ ਪੁਲਸ ਅਧਿਕਾਰੀ ਅਬਦੁਲ ਰੱਜ਼ਾਕ ਚੀਮਾ ਨੇ ਸ਼ਾਹ 'ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਮਲੇ 'ਚ ਸ਼ਾਹ ਜ਼ਖਮੀ ਹੋਏ ਸਨ, ਬਾਅਦ 'ਚ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਪੁਲਸ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ 'ਚ ਜ਼ਖਮੀ ਇਕ ਹੋਰ ਪੁਲਸ ਮੁਲਾਜ਼ਮ ਦਾ ਇਲਾਜ ਚੱਲ ਰਿਹਾ ਹੈ। ਹਮਲੇ ਦੀ ਜ਼ਿੰਮੇਵਾਰੀ ਕਿਸੇ ਸਮੂਹ ਨੇ ਨਹੀਂ ਲਈ ਹੈ। ਤਾਲਿਬਾਨ ਦੇ ਅੱਤਵਾਦੀ ਇਲਾਕੇ 'ਚ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ।


Related News