ਪਾਕਿ : ਗਰਭਵਤੀ ਮਹਿਲਾ ਨੂੰ ਜ਼ਬਰੀ ਪਿਲਾਇਆ ਗਿਆ ਐਸਿਡ, ਹੋਈ ਮੌਤ

Thursday, Jun 20, 2019 - 12:09 PM (IST)

ਪਾਕਿ : ਗਰਭਵਤੀ ਮਹਿਲਾ ਨੂੰ ਜ਼ਬਰੀ ਪਿਲਾਇਆ ਗਿਆ ਐਸਿਡ, ਹੋਈ ਮੌਤ

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਅਲ ਨੂਰ ਕਾਲੋਨੀ ਵਿਚ ਇਕ ਗਰਭਵਤੀ ਮਹਿਲਾ ਨੂੰ ਉਸ ਦੇ ਪਤੀ ਨੇ ਜ਼ਬਰਦਸਤੀ ਐਸਿਡ ਪਿਲਾ ਦਿੱਤਾ। ਇਸ ਦੇ ਕੁਝ ਦਿਨ ਬਾਅਦ ਮਹਿਲਾ ਦੀ ਮੌਤ ਹੋ ਗਈ। ਭਾਰਾ ਕਾਹੂ ਥਾਣੇ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਲਾ ਰਾਜਧਾਨੀ ਦੀ ਅਲ ਨੂਰ ਕਾਲੋਨੀ ਦੀ ਰਹਿਣ ਵਾਲੀ ਸੀ। ਉਸ ਦੇ ਪਤੀ ਨੇ ਜ਼ਬਰਦਸਤੀ ਐਸਿਡ ਪਿਲਾ ਦਿੱਤਾ। ਜ਼ਿੰਦਗੀ ਅਤੇ ਮੌਤ ਨਾਲ 5 ਦਿਨ ਜੂਝਣ ਮਗਰੋਂ ਬੁੱਧਵਾਰ ਨੂੰ ਹਸਪਤਾਲ ਵਿਚ ਮਹਿਲਾ ਦੀ ਮੌਤ ਹੋ ਗਈ। 

ਪੁਲਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਭਰਾ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੀ ਭੈਣ ਦੀ ਇਕ 9 ਸਾਲ ਦੀ ਬੇਟੀ ਹੈ। ਭਰਾ ਮੁਤਾਬਕ ਉਸ ਨੂੰ ਅਤੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇਸ ਘਟਨਾ ਦੇ ਬਾਰੇ ਵਿਚ ਨਹੀਂ ਦੱਸਿਆ ਗਿਆ। ਉਸ ਨੂੰ ਇਹ ਜਾਣ ਦੇ ਸਦਮਾ ਲੱਗਾ ਕਿ ਉਸ ਦੀ ਭੈਣ ਨੂੰ ਜ਼ਬਰਦਸਤੀ ਐਸਿਡ ਪਿਲਾ ਕੇ ਹਸਪਤਾਲ ਵਿਚ ਦਾਖਿਲ ਕਰਵਾ ਦਿੱਤਾ ਗਿਆ। 

ਜੀਓ ਨਿਊਜ਼ ਮੁਤਾਬਕ ਪੁਲਸ ਨੇ ਧਾਰਾ 336 ਦੇ  ਤਹਿਤ ਐੱਫ.ਆਈ.ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਨੇ ਤਿੰਨ ਦਿਨ ਪਹਿਲਾਂ ਸਮੇਂ ਤੋਂ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ। ਪੁਲਸ ਨੇ ਦੱਸਿਆ ਕਿ ਮਹਿਲਾ ਦੀ ਮੈਡੀਕਲ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


author

Vandana

Content Editor

Related News