ਪਾਕਿ : ਰਨਵੇਅ ''ਤੇ ਫਿਸਲਿਆ ਜਹਾਜ਼, ਵਾਲ-ਵਾਲ ਬਚੇ ਯਾਤਰੀ

Sunday, Jul 21, 2019 - 10:09 AM (IST)

ਪਾਕਿ : ਰਨਵੇਅ ''ਤੇ ਫਿਸਲਿਆ ਜਹਾਜ਼, ਵਾਲ-ਵਾਲ ਬਚੇ ਯਾਤਰੀ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਸ਼ਨੀਵਾਰ ਨੂੰ ਵੱਡਾ ਜਹਾਜ਼ ਹਾਦਸਾ ਟਲ ਗਿਆ। ਇੱਥੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਜ਼ (PIA) ਦਾ ਜਹਾਜ਼ ਗਿਲਗਿਤ ਹਵਾਈ ਅੱਡੇ 'ਤੇ ਉਤਰਦੇ ਸਮੇਂ ਰਨਵੇਅ ਤੋਂ ਫਿਸਲ ਗਿਆ। ਚੰਗੀ ਗੱਲ ਇਹ ਰਹੀ ਕਿ ਜਹਾਜ਼ ਵਿਚ ਸਵਾਰ 48 ਯਾਤਰੀਆਂ ਵਿਚੋਂ ਕਿਸੇ ਨੂੰ ਸੱਟਾਂ ਨਹੀਂ ਲੱਗੀਆਂ। ਜਹਾਜ਼ ਇਸਲਾਮਾਬਾਦ ਤੋਂ ਗਿਲਗਿਤ ਜਾ ਰਿਹਾ ਸੀ। 

PunjabKesari

ਏਅਰਲਾਈਨਜ਼ ਨੇ ਇਕ ਬਿਆਨ ਵਿਚ ਦੱਸਿਆ ਕਿ ਏ.ਟੀ.ਆਰ-42 ਜਹਾਜ਼ ਕੱਚੀ ਜਗ੍ਹਾ ਤੋਂ ਕੁਝ ਪਹਿਲਾਂ ਫਿਸਲਿਆ ਪਰ ਪਾਇਲਟ ਵੱਲੋਂ ਜਹਾਜ਼ 'ਤੇ ਤੁਰੰਤ ਕੰਟਰੋਲ ਕਰ ਲੈਣ ਕਾਰਨ ਕਿਸੇ ਤਰ੍ਹਾਂ ਦੇ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ। ਤਸਵੀਰਾਂ ਵਿਚ ਜਹਾਜ਼ ਰਨਵੇਅ ਦੇ ਨੇੜੇ ਸਥਿਤ ਘਾਹ ਖੇਤਰ ਵੱਲ ਝੁਕਿਆ ਦਿਖਾਈ ਦੇ ਰਿਹਾ ਹੈ।

PunjabKesari

ਪੀ.ਆਈ. ਏ. ਪ੍ਰਮੁੱਖ ਏਅਰ ਅਰਸ਼ਦ ਮਲਿਕ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਜਾਂਚ ਰਿਪੋਰਟ ਆਉਣ ਤੱਕ ਪਾਇਲਟ ਅਤੇ ਸਹਾਇਕ ਪਾਇਲਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ,''ਸੀ.ਈ.ਓ. ਨੇ ਤੁਰੰਤ ਅਤੇ ਪਾਰਦਰਸ਼ੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ। ਜੇਕਰ ਕਿਸੇ ਤਰ੍ਹਾਂ ਦੀ ਮਨੁੱਖੀ ਜਾਂ ਤਕਨੀਕੀ ਕਮੀ ਮਿਲਦੀ ਹੈ ਤਾਂ ਹਵਾਬਾਜ਼ੀ ਕਾਨੂੰਨਾਂ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।''


author

Vandana

Content Editor

Related News