ਪਾਕਿ ਆਪਣੀ ਜ਼ਮੀਨ ''ਤੇ ਪਣਪ ਰਹੇ ਅੱਤਵਾਦ ਦਾ ਕਰੇ ਖਾਤਮਾ: ਅਮਰੀਕਾ
Wednesday, Feb 07, 2018 - 01:44 PM (IST)
ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਨੇ ਪਾਕਿਸਤਾਨ ਨੂੰ ਆਪਣੀ ਜ਼ਮੀਨ 'ਤੇ ਪਣਪ ਰਹੇ ਅੱਤਵਾਦੀਆਂ, ਵਿਸ਼ੇਸ਼ ਰੂਪ ਤੋਂ ਉਸ ਦੀ ਧਰਤੀ ਵਿਚ ਸਥਿਤ ਸੁਰੱਖਿਅਤ ਅੱਤਵਾਦੀ ਪਨਾਹਗਾਹਾਂ ਤੋਂ ਆਪਣੀ ਗਤੀਵਿਧੀਆਂ ਚਲਾਉਣ ਵਾਲੇ ਤਾਲਿਬਾਨ ਨੇਤਾਵਾਂ ਦਾ ਖਾਤਮਾ ਕਰਨ ਦੀ ਅਪੀਲ ਕੀਤੀ ਹੈ। ਅਫਗਾਨਿਸਤਾਨ 'ਤੇ ਕਾਂਗਰਸ ਦੀ ਇਕ ਸੁਣਵਾਈ ਦੌਰਾਨ ਵਿਦੇਸ਼ ਮੰਤਰਾਲੇ ਦੇ ਉਪ ਸਕੱਤਰ ਜੋਨ ਸੁਲਿਵਨ ਨੇ 'ਸੀਨੇਟ ਫੋਰੇਨ ਰਿਲੇਸ਼ਨਸ ਕਮੇਟੀ' ਦੇ ਮੈਂਬਰਾਂ ਨੂੰ ਕਿਹਾ, 'ਅਸੀਂ ਆਪਣੇ ਪਾਕਿਸਤਾਨੀ ਸਹਿਯੋਗੀਆਂ ਤੋਂ ਬਦਲਾਅ ਅਤੇ ਅੱਤਵਾਦੀਆਂ ਦਾ ਉਨ੍ਹਾਂ ਇਲਾਕਿਆਂ ਤੋਂ ਖਾਤਮਾ ਕਰਨ, ਜਿੱਥੋਂ ਉਹ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ, 'ਤੇ ਚਰਚਾ ਕੀਤੀ ਹੈ।' ਅੱਤਵਾਦ ਵਿਰੁੱਧ ਲੜਾਈ ਨੂੰ ਲੈ ਕੇ ਪਾਕਿਸਤਾਨ ਦੇ ਰਵੱਈਏ 'ਤੇ ਚਿੰਤਾ ਜਤਾ ਰਹੇ ਸੰਸਦ ਮੈਂਬਰਾਂ ਦੇ ਸਵਾਲ 'ਤੇ ਉਨ੍ਹਾਂ ਇਹ ਪ੍ਰਤੀਕਿਰਿਆ ਦਿੱਤੀ। ਸੁਲਿਵਨ ਨੇ ਕਿਹਾ, 'ਉਹ ਸਮਝਦੇ ਹਨ ਕਿ ਸਾਡੀ ਉਮੀਦਾਂ ਕੀ ਹਨ, ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਉਦੋਂ ਤੱਕ ਮੁਲਤਵੀ ਰਹੇਗੀ, ਜਦੋਂ ਤੱਕ ਸਾਨੂੰ ਉਨ੍ਹਾਂ ਦੇ ਮੌਜੂਦਾ ਰੂਪ ਨਾਲ ਕਦਮ ਚੁੱਕਣ ਦੇ ਸਬੂਤ ਨਹੀਂ ਮਿਲ ਜਾਂਦੇ।' ਉਨ੍ਹਾਂ ਕਿਹਾ ਕਿ ਅਮਰੀਕਾ, ਪਾਕਿਸਤਾਨ ਨਾਲ ਗੱਲਬਾਤ ਕਰ ਰਿਹਾ ਹੈ ਪਰ ਉਨ੍ਹਾਂ ਵੱਲੋਂ ਅੱਤਵਾਦ ਵਿਰੁੱਧ 'ਬਹੁਤੇ ਕਦਮ ਨਹੀਂ ਚੁੱਕੇ ਗਏ ਹਨ।'
'ਸੀਨੇਟ ਫੋਰੇਨ ਰਿਲੇਸ਼ਨਸ ਕਮੇਟੀ' ਦੇ ਪ੍ਰਧਾਨ ਸੀਨੇਟਰ ਬੋਬ ਕਾਰਕਰ ਨੇ ਵੀ ਟਰੰਪ ਪ੍ਰਸ਼ਾਸਨ ਦੀ ਦੱਖਣੀ ਏਸ਼ਿਆਈ ਯੋਜਨਾ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ, 'ਇਸ ਪ੍ਰਸ਼ਾਸਨ ਨੇ ਪਹਿਲਾਂ ਹੀ ਪਾਕਿਸਤਾਨ ਨਾਲ ਇਕ ਲਕੀਰ ਖਿੱਚ ਦਿੱਤੀ ਹੈ, ਇਸਲਾਮਾਬਾਦ ਦੇ ਮਾਸੂਮਾਂ ਅਤੇ ਅਮਰੀਕਾ ਅਤੇ ਉਸ ਦੇ ਸਾਥੀ ਬਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹੱਕਾਨੀ ਅਤੇ ਹੋਰ ਅੱਤਵਾਦੀ ਸਮੂਹਾਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਪਿਛਲੇ ਮਹੀਨੇ, ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਕਰੀਬ 2 ਅਰਬ ਡਾਲਰ ਦੀ ਸੁਰੱਖਿਆ ਰਾਸ਼ੀ ਰੱਦ ਕਰ ਦਿੱਤੀ ਸੀ।
