ਪਾਕਿ ''ਚ ਮਰੀਜ਼ਾਂ ਦੀ ਗਿਣਤੀ 2800 ਦੇ ਪਾਰ, ਇਮਰਾਨ ਨੇ ਦਿੱਤੀ ਇਹ ਚਿਤਾਵਨੀ
Sunday, Apr 05, 2020 - 11:43 AM (IST)

ਇਸਲਾਮਾਬਾਦ (ਬਿਊਰੋ): ਕੋਵਿਡ-19 ਨੇ ਪਾਕਿਸਤਾਨ ਵਿਚ ਵੀ ਕਹਿਰ ਵਰ੍ਹਾਇਆ ਹੋਇਆ ਹੈ। ਇੱਥੇ ਕੋਰੋਨਾਵਾਇਰਸ ਦੇ 2,818 ਮਾਮਲੇ ਦਰਜ ਹੋ ਚੁੱਕੇ ਹਨ ਜਦਕਿ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਦੇਸ਼ਵਾਸੀਆਂ ਨੂੰ ਕੋਰੋਨਾਵਾਇਰਸ ਦੇ ਖਤਰੇ ਨੂੰ ਲੈਕੇ ਚਿਤਾਵਨੀ ਦਿੱਤੀ ਸੀ ਅਤੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਦੇਸ਼ ਇਸ ਚੁਣੌਤੀ ਦਾ ਸਾਹਮਣਾ ਕਰਨ ਦੇ ਬਾਅਦ ਮਜ਼ਬੂਤੀ ਨਾਲ ਉਭਰੇਗਾ।
ਪੜ੍ਹੋ ਇਹ ਅਹਿਮ ਖਬਰ- ਬੋਰਿਸ ਜਾਨਸਨ ਦੇ ਬਾਅਦ ਗਰਭਵਤੀ ਮੰਗੇਤਰ 'ਚ ਵੀ ਕੋਰੋਨਾ ਦੇ ਲੱਛਣ
ਇਮਰਾਨ ਖਾਨ ਲਾਹੌਰ ਵਿਚ ਮਹਾਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਾਆਂ ਦੀ ਸਮੀਖਿਆ ਕਰਨ ਲਈ ਪਹੁੰਚੇ ਸਨ। ਉੱਥੇ ਉਹਨਾਂ ਨੇ ਇਹ ਟਿੱਪਣੀਆਂ ਕੀਤੀਆਂ। ਇਸ ਸੂਬੇ ਵਿਚ ਇਨਫੈਕਟਿਡਾਂ ਦੀ ਗਿਣਤੀ 1000 ਤੋਂ ਉੱਪਰ ਹੋ ਚੁੱਕੀ ਹੈ। ਉਹਨਾਂ ਨੇ ਕਿਹਾ,''ਕੋਈ ਇਸ ਖਸ਼ਫਹਿਮੀ ਵਿਚ ਨਾ ਰਹੇ ਕਿ ਉਹ ਇਸ ਇਨਫੈਕਸ਼ਨ ਤੋਂ ਸੁਰੱਖਿਅਤ ਹੈ।ਨਿਊਯਾਰਕ ਨੂੰ ਦੇਖੋ ਜਿੱਥੇ ਸਭ ਤੋਂ ਜ਼ਿਆਦਾ ਅਮੀਰ ਲੋਕ ਰਹਿੰਦੇ ਹਨ। ਜੇਕਰ ਵਾਇਰਸ ਦੁਬਾਰਾ ਉਭਰ ਆਵੇਗਾ ਤਾਂ ਸਾਨੂੰ ਵੀ ਨਹੀਂ ਪਤਾ ਕੀ ਹੋ ਸਕਦਾ ਹੈ।'' ਇਮਰਾਨ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ਾ ਕਰ ਰਹੀ ਹੈ। ਉਹਨਾਂ ਨੇ ਕਿਹਾ,''ਜਦੋਂ ਅਸੀਂ ਇਸ ਚੁਣੌਤੀ ਤੋਂ ਉਭਰਾਂਗੇ ਤਾਂ ਅਸੀਂ ਪੂਰੀ ਤਰ੍ਹਾਂ ਤੋਂ ਇਕ ਵੱਖਰੇ ਰਾਸ਼ਟਰ ਬਣ ਚੁੱਕੇ ਹੋਵਾਂਗੇ। ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਨਾਲ ਹੀ ਦੇਸ਼ ਮਜ਼ਬੂਤ ਹੁੰਦੇ ਹਨ।''
ਪੜ੍ਹੋ ਇਹ ਅਹਿਮ ਖਬਰ- 6 ਸਾਲਾ ਮੁੰਡੇ ਨੇ ਕੋਰੋਨਾ ਨੂੰ ਹਰਾਇਆ, ਲੋਕਾਂ ਨੇ ਕਿਹਾ 'ਹੀਰੋ'