ਪਾਕਿਸਤਾਨ: ਸਰਗੋਧਾ ਦੇ ਜ਼ਿਲ੍ਹਾ ਹਸਪਤਾਲ ਤੋਂ ਨਵਜੰਮਿਆ ਬੱਚਾ ਲਾਪਤਾ

Wednesday, Jul 19, 2023 - 02:03 PM (IST)

ਪੰਜਾਬ (ਏ.ਐਨ.ਆਈ.): ਪਾਕਿਸਤਾਨ ਵਿਖੇ ਪੰਜਾਬ ਸੂਬੇ ਦੇ ਸਰਗੋਧਾ ਸ਼ਹਿਰ ਦੇ ਜ਼ਿਲ੍ਹਾ ਟੀਚਿੰਗ ਹਸਪਤਾਲ ਤੋਂ ਇੱਕ ਨਵਜੰਮਿਆ ਬੱਚਾ ਲਾਪਤਾ ਹੋ ਗਿਆ। ਏਆਰਵਾਈ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਘਟਨਾ ਮਗਰੋਂ ਪੀੜਤ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਦੀ ਆਲੋਚਨਾ ਕੀਤੀ। ਜਾਣਕਾਰੀ ਅਨੁਸਾਰ ਚੱਕ 30 ਸਰਗੋਧਾ ਦਾ ਰਹਿਣ ਵਾਲਾ ਇੱਕ ਵਿਅਕਤੀ ਨਵਜੰਮੇ ਬੱਚੇ ਨੂੰ ਇਲਾਜ ਲਈ ਜ਼ਿਲ੍ਹਾ ਟੀਚਿੰਗ ਹਸਪਤਾਲ ਲੈ ਕੇ ਆਇਆ ਸੀ। ਏਆਰਵਾਈ ਨਿਊਜ਼ ਦੀ ਰਿਪੋਰਟ ਅਨੁਸਾਰ ਜਾਂਚ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਬੱਚੇ ਨੂੰ ਟੈਗ ਕੀਤਾ ਅਤੇ ਉਸ ਨੂੰ ਵਾਰਡ ਵਿੱਚ ਸ਼ਿਫਟ ਕਰ ਦਿੱਤਾ।

 ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਮੀਂਹ ਕਾਰਨ ਡਿੱਗੀ ਕੰਧ, 8 ਲੋਕਾਂ ਦੀ ਮੌਤ ਤੇ 4 ਲਾਪਤਾ

ਮਜ਼ਦੂਰ ਪਿਤਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਆਪਣੇ ਬੱਚੇ ਬਾਰੇ ਪੁੱਛਿਆ ਤਾਂ ਹਸਪਤਾਲ ਦੇ ਸਟਾਫ ਨੇ ਉਸ ਨੂੰ ਦੱਸਿਆ ਕਿ ਬੱਚਾ ਲਾਪਤਾ ਹੋ ਗਿਆ ਹੈ ਅਤੇ ਉਹ ਵਾਰਡ ਵਿਚ ਨਹੀਂ ਹੈ। ਪਿਤਾ ਨੇ ਅੱਗੇ ਦੱਸਿਆ ਕਿ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਘਟਨਾ ਤੋਂ ਇਲਾਵਾ ਦੂਜੇ ਦਿਨ ਇੱਕ ਅਣਪਛਾਤੀ ਔਰਤ ਫੈਸਲਾਬਾਦ ਦੇ ਅਲਾਈਡ ਹਸਪਤਾਲ ਵਿੱਚੋਂ ਇੱਕ ਨਵਜੰਮੇ ਬੇਬੀ ਬੁਆਏ ਨੂੰ ਅਗਵਾ ਕਰਕੇ ਫਰਾਰ ਹੋ ਗਈ। ਏਆਰਵਾਈ ਨਿਊਜ਼ ਅਨੁਸਾਰ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਅਣਪਛਾਤੀ ਔਰਤ ਸਦਾਕਤ ਦੀ ਪਤਨੀ ਨਾਲ ਤਿੰਨ ਦਿਨਾਂ ਤੋਂ ਵਾਰਡ ਵਿੱਚ ਮੌਜੂਦ ਸੀ। ਸ਼ੱਕੀ ਔਰਤ ਨੇ ਚਾਹ ਵਿੱਚ ਕੋਈ ਨਸ਼ੀਲੀ ਦਵਾਈ ਮਿਲਾ ਦਿੱਤੀ, ਜਿਸ ਨੂੰ ਪਰਿਵਾਰ ਪੀ ਰਿਹਾ ਸੀ। ARY ਨਿਊਜ਼ ਦੀ ਰਿਪੋਰਟ ਮੁਤਾਬਕ ਪਰਿਵਾਰ ਬੇਹੋਸ਼ ਹੋ ਗਿਆ ਅਤੇ ਉਹ ਬੱਚੇ ਨੂੰ ਲੈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News