ਪਾਕਿ ''ਚ ਕੋਵਿਡ-19 ਦੇ ਰਿਕਾਰਡ 5,387 ਨਵੇਂ ਮਾਮਲੇ, WHO ਦਾ ਪ੍ਰਸਤਾਵ ਕੀਤਾ ਖਾਰਿਜ

Wednesday, Jun 10, 2020 - 06:04 PM (IST)

ਪਾਕਿ ''ਚ ਕੋਵਿਡ-19 ਦੇ ਰਿਕਾਰਡ 5,387 ਨਵੇਂ ਮਾਮਲੇ, WHO ਦਾ ਪ੍ਰਸਤਾਵ ਕੀਤਾ ਖਾਰਿਜ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ ਸਭ ਤੋਂ ਵੱਧ 5000 ਤੋਂ ਵਧੇਰੇ ਮਾਮਲੇ ਸਾਹਮਣੇ ਆਏ। ਇਸ ਤੋਂ ਇਕ ਦਿਨ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਇਸ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਲਈ 'ਰੁੱਕ-ਰੁੱਕ ਕੇ ਤਾਲਾਬੰਦੀ' ਲਗਾਉਣ ਦੀ ਸਰਕਾਰ ਨੂੰ ਅਪੀਲ ਕੀਤੀ ਸੀ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਇਸ ਮਿਆਦ ਦੇ ਦੌਰਾਨ ਕੋਵਿਡ-19 ਦੇ 83 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,255 ਹੋ ਗਈ ਅਤੇ ਬੀਤੇ 24 ਘੰਟਿਆਂ ਵਿਚ 5,387 ਨਵੇਂ ਮਰੀਜ਼ ਸਾਹਮਣੇ ਆਏ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦਾ ਪਹਿਲਾ ਸ਼ਹਿਰ ਜਿੱਥੇ 'ਹਰਡ ਇਮਿਊਨਿਟੀ' ਨਾਲ ਖਤਮ ਹੋ ਰਿਹਾ ਹੈ ਕੋਰੋਨਾਵਾਇਰਸ

ਮੰਤਰਾਲੇ ਨੇ ਦੱਸਿਆ ਕਿ ਦੇਸ਼ ਭਰ ਵਿਚ ਹੁਣ ਤੱਕ ਇਸ ਬੀਮਾਰੀ ਤੋਂ ਕੁੱਲ 36,308 ਮਰੀਜ਼ ਸਿਹਤਮੰਦ ਹੋਏ ਹਨ। ਪੀੜਤਾਂ ਦੇ ਕੁੱਲ 113,702 ਮਾਮਲਿਆਂ ਵਿਚੋਂ ਪੰਜਾਬ ਵਿਚ 43,460, ਸਿੰਧ ਵਿਚ 41,403, ਖੈਬਰ-ਪਖਤੂਨਖਵਾ ਵਿਚ 14,527, ਬਲੋਚਿਸਤਾਨ ਵਿਚ 7,031, ਇਸਲਾਮਾਬਾਦ ਵਿਚ 5,963, ਗਿਲਗਿਤ-ਬਾਲਟੀਸਤਾਨ ਵਿਚ 974 ਅਤੇ ਮਕਬੂਜ਼ਾ ਕਸ਼ਮੀਰ ਵਿਚ 444 ਮਾਮਲੇ ਸਾਹਮਣੇ ਆਏ। ਪਾਕਿਸਤਾਨ ਵਿਚ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਸਰਕਾਰ ਨੇ ਵਿਕਲਪਿਕ ਆਧਾਰ 'ਤੇ 2 ਹਫਤੇ ਦੀ ਰਿਆਇਤ ਦੇਣ ਦੇ ਬਾਅਦ 2 ਹਫਤੇ ਦੀ ਤਾਲਾਬੰਦੀ ਲਗਾਉਣ ਦੀ ਨੀਤੀ ਦਾ ਪਾਲਣ ਕਰਨ ਦੇ ਵਿਸ਼ਵ ਸਿਹਤ ਸੰਗਠਨ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ।


author

Vandana

Content Editor

Related News