ਪਾਕਿ ''ਚ 1 ਲੱਖ ਦੇ ਨੇੜੇ ਪਹੁੰਚੇ ਕੋਵਿਡ-19 ਮਾਮਲੇ, ਇਮਰਾਨ ਦਾ ਸਖਤ ਪਾਬੰਦੀ ਲਗਾਉਣ ਤੋਂ ਇਨਕਾਰ

06/07/2020 6:05:51 PM

ਇਸਲਾਮਾਬਾਦ (ਭਾਸ਼ਾ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸਖਤ ਪਾਬੰਦੀਆਂ ਲਗਾਉਣ ਤੋਂ ਇਨਕਾਰ ਕਰ ਦਿੱਤਾ। ਇਮਰਾਨ ਨੇ ਕਿਹਾ ਕਿ ਇਸ ਕੁਲੀਨ ਵਿਚਾਰ ਨਾਲ ਅਰਥਵਿਵਸਥਾ ਕਾਫੀ ਹੇਠਾਂ ਡਿੱਗ ਜਾਵੇਗੀ ਅਤੇ ਗਰੀਬੀ ਵਧੇਗੀ। ਇਸ ਦੌਰਾਨ ਐਤਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ 1 ਲੱਖ ਦੇ ਕਰੀਬ ਪਹੁੰਚ ਗਏ ਅਤੇ ਮ੍ਰਿਤਕਾਂ ਦੀ ਗਿਣਤੀ 2000 ਦਾ ਅੰਕੜਾ ਪਾਰ ਕਰ ਗਈ।

ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਬੀਤੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 4,960 ਨਵੇਂ ਮਾਮਲੇ ਸਾਹਮਣੇ ਆਏ, ਜਿਸ ਮਗਰੋਂ ਇਨਫੈਕਸ਼ਨ ਦੇ ਕੁੱਲ 98,943 ਮਾਮਲੇ ਹੋ ਗਏ। ਕੋਵਿਡ-19 ਨਾਲ ਪੀੜਤ 67 ਲੋਕਾਂ ਦੀ ਮੌਤ ਦੇ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 2,002 ਹੋ ਗਈ। ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਘੱਟੋ-ਘੱਟ 33,465 ਲੋਕ ਸਿਹਤਮੰਦ ਹੋ ਚੁੱਕੇ ਹਨ। ਹੁਣ ਤੱਕ ਪਾਕਿਸਤਾਨ ਦੇ ਪੰਜਾਬ ਵਿਚ ਇਨਫੈਕਸ਼ਨ ਦੇ 37,090, ਸਿੰਧ ਵਿਚ 36,364, ਖੈਬਰ-ਪਖਤੂਨਖਵਾ ਵਿਚ 13,001, ਬਲੋਚਿਸਤਾਨ ਵਿਚ 6,221, ਇਸਲਾਮਾਬਾਦ ਵਿਚ 4,979, ਗਿਲਗਿਤ-ਬਾਲਟੀਸਤਾਨ ਵਿਚ 927 ਅਤੇ ਮਕਬੂਜ਼ਾ ਕਸ਼ਮੀਰ ਵਿਚ 361 ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਭਾਰਤ-ਚੀਨ ਵਿਚਾਲੇ ਸਕਰਾਤਮਕ ਗੱਲਬਾਤ, ਤਣਾਅ ਘੱਟ ਕਰਨ 'ਤੇ ਦੋਵੇਂ ਦੇਸ਼ ਸਹਿਮਤ

ਐਕਸਪ੍ਰੈੱਸ ਟ੍ਰਿਬਿਊਨ ਦੇ ਮੁਤਾਬਕ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਲੋਕਾਂ ਦੇ ਵਿਚ ਕੋਰੋਨਾਵਾਇਰਸ ਮਹਾਮਾਰੀ ਦੀ ਗੰਭੀਰਤਾ ਨੂੰ ਲੈਕੇ ਜਾਗਰੂਕਤਾ ਲਿਆਉਣ ਦੀ ਲੋੜ ਹੈ। ਉਹਨਾਂ ਨੇ ਸਖਤ ਪਾਬੰਦੀਆਂ ਨੂੰ ਮੁੜ ਲਾਗੂ ਕਰਨ ਦੀ ਸੰਭਾਵਨਾ ਤੋਂ ਸਾਫ ਇਨਕਾਰ ਕੀਤਾ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀ ਸਖਤ ਪਾਲਣਾ ਦੇ ਨਾਲ 'ਸਮਾਰਟ ਲਾਕਡਾਊਨ' ਦੀ ਵਕਾਲਤ ਕੀਤੀ। ਇਮਰਾਨ ਨੇ ਇਸ ਸੰਬੰਧੀ ਕਈ ਟਵੀਟ ਕੀਤੇ। ਇਸ ਵਿਚ ਉਹਨਾਂ ਨੇ ਕਿਹਾ,''ਕੁਲੀਨ ਵਰਗ ਦੇ ਕੁਝ ਲੋਕ ਤਾਲਾਬੰਦੀ ਚਾਹੁੰਦੇ ਹਨ, ਉਹ ਲੋਕ ਜਿਹਨਾਂ ਕੋਲ ਵੱਡੇ-ਵੱਡੇ ਘਰ ਹਨ ਅਤੇ ਜਿਹਨਾਂ ਦੀ ਆਮਦਨ ਤਾਲਾਬੰਦੀ ਲਗਾਉਣ ਵਾਲ ਪ੍ਰਭਾਵਿਤ ਨਹੀਂ ਹੁੰਦੀ।''


Vandana

Content Editor

Related News