ਪਾਕਿ ''ਚ ਕੋਰੋਨਾ ਦੇ 1,446 ਨਵੇਂ ਮਾਮਲੇ, ਕੁੱਲ ਗਿਣਤੀ 59,000 ਦੇ ਪਾਰ

05/27/2020 6:09:54 PM

ਇਸਲਾਮਾਬਾਦ (ਭਾਸ਼ਾ):  ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਵਿਡ-19 ਦਾ ਕਹਿਰ ਵੱਧਦਾ ਜਾ ਰਿਹਾ ਹੈ। ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 1,446 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਪੀੜਤਾਂ ਦੀ ਕੁੱਲ ਗਿਣਤੀ 59,151 ਹੋ ਗਈ ਹੈ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਦੱਸਿਆ ਗਿਆ ਕਿ 28 ਹੋਰ ਮਰੀਜ਼ਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ 1,225 ਪਹੁੰਚ ਗਈ ਹੈ।

ਸਿੰਧ ਵਿਚ ਸਭ ਤੋਂ ਵੱਧ 23,507 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਪੰਜਾਬ ਵਿਚ 21,118, ਖੈਬਰ-ਪਖਤੂਨਖਵਾ ਵਿਚ 8,259, ਬਲੋਚਿਸਤਾਨ ਵਿਚ 3,536, ਇਸਲਾਮਾਬਾਦ ਵਿਚ 1,879, ਗਿਲਗਿਤ-ਬਾਲਟਿਸਤਾਨ ਵਿਚ 638 ਅਤੇ ਮਕਬੂਜ਼ਾ ਕਸ਼ਮੀਰ ਵਿਚ 214 ਮਾਮਲੇ ਦਰਜ ਕੀਤੇ ਗਏ। ਮੰਤਰਾਲੇ ਨੇ ਕਿਹਾ ਕਿ ਅਧਿਕਾਰੀਆਂ ਨੇ ਹੁਣ ਤੱਕ 499,399 ਕੋਰੋਨਾਵਾਇਰਸ ਟੈਸਟ ਕੀਤੇ ਹਨ, ਜਿਨ੍ਹਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 8,491 ਸ਼ਾਮਲ ਹਨ। ਇਸ ਵਿਚ ਹੁਣ ਤਕ 19,412 ਮਰੀਜ਼ ਠੀਕ ਹੋ ਚੁੱਕੇ ਹਨ। ਭਾਵੇਂਕਿਅਧਿਕਾਰੀਆਂ ਨੇ ਬਾਰ-ਬਾਰ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿਚ ਰੋਜ਼ਾਨਾ 30,000 ਟੈਸਟ ਕਰਵਾਉਣ ਦੀ ਸਮਰੱਥਾ ਹੈ ਪਰ ਹਾਲੇ ਇਹ ਉਪਲਬਧੀ ਹਾਸਲ ਨਹੀਂ ਹੋ ਸਕੀ ਹੈ। ਪਿਛਲੇ ਦੋ ਦਿਨਾਂ ਵਿੱਚ 10,000 ਤੋਂ ਵੀ ਘੱਟ ਟੈਸਟ ਕੀਤੇ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਭਰ ਦੇ ਬੱਚੇ ਕੋਰੋਨਾਵਾਇਰਸ ਸਬੰਧੀ ਬਣਾ ਰਹੇ ਹਨ ਵੱਖ-ਵੱਖ ਯਾਦਾਂ 

ਇਸ ਦੌਰਾਨ ਨੈਸ਼ਨਲ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਮੁਖੀ ਲੈਫਟੀਨੈਂਟ ਜਨਰਲ ਮੁਹੰਮਦ ਅਫਜ਼ਲ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਵੈਂਟੀਲੇਟਰਾਂ ਅਤੇ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਦੀ ਕੋਈ ਘਾਟ ਨਹੀਂ ਹੈ। ਸੋਮਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਅਫਜ਼ਲ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾਵਾਇਰਸ ਸਥਿਤੀ "ਕੰਟਰੋਲ ਵਿੱਚ" ਹੈ। ਉਨ੍ਹਾਂ ਕਿਹਾ ਕਿ ਮਿਲਟਰੀ ਹਸਪਤਾਲਾਂ ਵਿੱਚ 500 ਅਤੇ ਜਨਤਕ ਹਸਪਤਾਲਾਂ ਵਿੱਚ 4,200 ਵੈਂਟੀਲੇਟਰ ਉਪਲਬਧ ਹਨ। ਅਫਜ਼ਲ ਨੇ ਕਿਹਾ ਕਿ ਦੇਸ਼ ਭਰ ਵਿੱਚ ਸਿਰਫ 128 ਮਰੀਜ਼ ਵੈਂਟੀਲੇਟਰ 'ਤੇ ਹਨ।


Vandana

Content Editor

Related News