ਨਵਾਜ਼ ਸ਼ਰੀਫ ਨੇ ਫੌਜ ਮੁਖੀ ''ਤੇ ਵਿੰਨ੍ਹਿਆ ਨਿਸ਼ਾਨਾ, ਸਾਂਸਦਾਂ ਨੂੰ ਦੱਸਿਆ ਫੌਜ ਦਾ ''Rubber stamp''

10/01/2020 11:44:50 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਕ ਵਾਰ ਫਿਰ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਹਨਾਂ ਨੇ ਫੌਜ ਮੁਖੀ ਦਾ ਨਾਮ ਲਏ ਬਿਨਾਂ ਕਿਹਾ ਕਿ ਦੇਸ਼ ਦੀ ਸੰਸਦ 'ਰਬੜ ਸਟੈਂਪ' ਮਤਲਬ ਰਬੜ ਦੀ ਮੋਹਰ ਬਣ ਗਈ ਹੈ ਅਤੇ ਸਾਂਸਦਾਂ ਦੀ ਜਗ੍ਹਾ 'ਤੇ ਕੋਈ ਹੋਰ ਦੇਸ਼ ਦੀ ਸੰਸਦ ਚਲਾ ਰਿਹਾ ਹੈ। ਉਹਨਾਂ ਨੇ ਆਪਣੀ ਬੇਟੀ ਮਰਿਅਮ ਦੇ ਇਸ ਬਿਆਨ 'ਤੇ ਸਹਿਮਤੀ ਜ਼ਾਹਰ ਕੀਤੀ ਕਿ ਰਾਜਨੀਤਕ ਫੈਸਲੇ ਸੰਸਦ ਵਿਚ ਲਏ ਜਾਣੇ ਚਾਹੀਦੇ ਹਨ ਨਾਕਿ ਫੌਜ ਹੈੱਡਕੁਆਰਟਰ ਵਿਚ।

ਸ਼ਰੀਫ ਨੇ ਆਪਣੀ ਪਾਰਟੀ ਪੀ.ਐੱਮ.ਐੱਲ.-ਐੱਨ. ਦੀ ਇਕ ਬੈਠਕ ਵਿਚ ਕਿਹਾ,''ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਕੋਈ ਹੋਰ ਪਾਕਿਸਤਾਨ ਨੂੰ ਚਲਾ ਰਿਹਾ ਹੈ। ਇਹ ਲੋਕ ਆਉਂਦੇ ਹਨ ਅਤੇ ਦਿਨ ਭਰ ਦੇ ਏਜੰਡੇ ਅਤੇ ਬਿੱਲਾਂ 'ਤੇ ਵੋਟਿੰਗ ਦੇ ਦਿਸ਼ਾ ਨਿਰਦੇਸ਼ ਦਿੰਦੇ ਹਨ।'' ਇਸ ਤੋਂ ਪਹਿਲਾਂ ਮਰਿਅਮ ਨੇ ਫੌਜ ਮੁਖੀ ਅਤੇ ਆਈ.ਐੱਸ.ਆਈ. ਚੀਫ ਦੇ ਨਾਲ ਪ੍ਰਮੁੱਖੀ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਰਾਜਨੀਤਕ ਫੈਸਲੇ ਸੈਨਾ ਦੇ ਹੈੱਡਕੁਆਰਟਰ ਵਿਚ ਨਹੀਂ ਸਗੋਂ ਸੰਸਦ ਵਿਚ ਹੋਣੇ ਚਾਹੀਦੇ ਹਨ।

ਪੜ੍ਹੋ ਇਹ ਅਹਿਮ ਖਬਰ- ਸ਼ਖਸ ਨੇ ਉਗਾਇਆ 830 ਕਿਲੋ ਦਾ ਕੱਦੂ, ਟੁੱਟਿਆ ਰਿਕਾਰਡ (ਤਸਵੀਰਾਂ)

ਨਵਾਜ਼ ਸ਼ਰੀਫ ਨੇ ਪਾਰਟੀ ਕਾਰਕੁੰਨਾਂ ਨੂੰ ਕਿਹਾ ਕਿ ਅੱਜ ਅਸੀਂ ਇਕ ਸੁਤੰਤਰ ਨਾਗਰਿਕ ਨਹੀਂ ਹਾਂ। ਮੇਰੇ ਖਿਲਾਫ਼ ਚੱਲ ਰਹੀ ਸੁਣਵਾਈ ਵਿਚ ਫੌਜ ਦੇ ਇਕ ਕਰਨਲ ਆਪਣਾ ਚਿਹਰਾ ਲੁਕਾਉਂਦੇ ਨਜ਼ਰ ਆ ਰਹੇ ਸਨ। ਉਹਨਾਂ ਨੇ ਕਿਹਾ,''ਕਰਨਲ ਦੇ ਆਪਣਾ ਚਿਹਰਾ ਲੁਕਾਉਣ ਦੇ ਪਿੱਛੇ ਕੀ ਕਾਰਨ ਹੈ। ਤੁਸੀਂ ਪਾਖੰਡੀ ਹੋ ਗਏ ਹੋ ਇਸ ਲਈ ਚਿਹਰਾ ਲੁਕੋ ਰਿਹੇ ਹੋ।'' ਨਵਾਜ਼ ਸ਼ਰੀਫ ਨੇ ਆਪਣੇ ਭਰਾ ਦੀ ਗ੍ਰਿਫ਼ਤਾਰੀ 'ਤੇ ਦੁੱਖ ਜ਼ਾਹਰ ਕੀਤਾ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਪੀ.ਐੱਮ.ਐੱਲ.-ਐੱਨ. ਪ੍ਰਮੁੱਖ ਸ਼ਹਿਬਾਜ਼ ਸ਼ਰੀਫ (69) ਨੂੰ ਜਵਾਬਦੇਹੀ ਅਦਾਲਤ ਵਿਚ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ 14 ਦਿਨਾਂ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ।


Vandana

Content Editor

Related News