ਪਾਕਿ : 2 ਹਸਪਤਾਲਾਂ ਨੇ ਨਵਾਜ਼ ਨੂੰ ਵਿਸ਼ੇਸ਼ ਐਂਬੂਲੈਂਸ ਸੇਵਾ ਦੇਣ ਤੋਂ ਕੀਤਾ ਇਨਕਾਰ

Friday, Aug 23, 2019 - 01:02 PM (IST)

ਪਾਕਿ : 2 ਹਸਪਤਾਲਾਂ ਨੇ ਨਵਾਜ਼ ਨੂੰ ਵਿਸ਼ੇਸ਼ ਐਂਬੂਲੈਂਸ ਸੇਵਾ ਦੇਣ ਤੋਂ ਕੀਤਾ ਇਨਕਾਰ

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਦੋ ਸਰਕਾਰੀ ਹਸਪਤਾਲਾਂ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜੇਲ ਵਿਚ ਐਮਰਜੈਂਸੀ ਮੈਡੀਕਲ ਕਵਰ ਕਰਨ ਲਈ ਵਿਸ਼ੇਸ਼ ਕਾਰਡੀਆਕ ਐਂਬੂਲੈਂਸ ਸਹੂਲਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਪੰਜਾਬ ਜੇਲ ਵਿਭਾਗ ਨੇ ਸਿਹਤ ਵਿਭਾਗ ਦੇ ਉੱਚ ਪੱਧਰਾਂ ਨੂੰ ਬੇਨਤੀ ਕੀਤੀ ਸੀ ਕਿ  ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਸ਼ਰੀਫ ਨੂੰ ਹਸਪਤਾਲ ਟਰਾਂਸਫਰ ਕਰਨ ਲਈ ਕੇਂਦਰੀ ਜੇਲ ਵਿਚ ਮੈਡੀਕਲ ਸਹੂਲਤਾਂ ਜਿਵੇਂ ਡਿਫਾਈਬਿਰਲੇਟਰ, ਕਾਰਡੀਆਕ ਮਾਨੀਟਰ, ਵੈਂਟੀਲੇਟਰ ਅਤੇ ਈ.ਸੀ.ਜੀ. ਮਸ਼ੀਨ ਨਾਲ ਭਰਪੂਰ ਐਂਬੂਲੈਂਸ ਪ੍ਰਦਾਨ ਕਰੇ। 

ਸਰਕਾਰੀ ਹਸਪਤਾਲਾਂ ਨੇ ਸ਼ਰੀਫ ਨੂੰ ਵੀ.ਆਈ.ਪੀ., ਵੀ.ਵੀ.ਆਈ.ਪੀ. ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੈਡੀਕਲ ਕਵਰ ਦੇ ਭਾਰੀ ਬੋਝ ਕਾਰਨ ਇਕ ਵਿਸ਼ੇਸ਼ ਕਾਰਡੀਆਕ ਐਂਬੂਲੈਂਸ ਸੇਵਾ ਦੇਣ ਤੋਂ ਇਨਕਾਰ ਕਰ ਦਿੱਤਾ। ਗੌਰਤਲਬ ਹੈ ਕਿ 64 ਸਾਲਾ ਸ਼ਰੀਫ 24 ਦਸੰਬਰ, 2018 ਤੋਂ ਲਾਹੌਰ ਦੀ ਕੋਟ ਲਖਪਤ ਜੇਲ ਵਿਚ 7 ਸਾਲ ਦੀ ਸਜ਼ਾ ਕੱਟ ਰਹੇ ਹਨ।


author

Vandana

Content Editor

Related News