ਪਾਕਿ ਸਰਕਾਰ ਵੱਲੋਂ ਮਰਿਅਮ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ

12/23/2019 11:43:39 AM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਸਰਕਾਰ ਨੇ ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਵਿਚ ਸੋਮਵਾਰ ਨੂੰ ਆਈ ਇਕ ਖਬਰ ਦੇ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਆਰਥਿਕ ਅਪਰਾਧ ਅਤੇ ਸੰਸਥਾਗਤ ਧੋਖਾਧੜੀ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ 46 ਸਾਲਾ ਮਰਿਅਮ ਦਾ ਨਾਮ ਕਥਿਤ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਆਉਣ ਦੇ ਬਾਅਦ ਅਗਸਤ 2018 ਵਿਚ 'ਨੋ ਫਲਾਈ ਲਿਸਟ' ਵਿਚ ਪਾ ਦਿੱਤਾ ਗਿਆ ਸੀ। 

ਇਕ ਅੰਗਰੇਜ਼ੀ ਅਖਬਾਰ 'ਡਾਨ' ਨੇ ਕਾਨੂੰਨੀ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਸੀਨੀਅਰ ਵਕੀਲ ਬਾਬਰ ਅਵਾਨ ਦੇ ਹਵਾਲੇ ਨਾਲ ਕਿਹਾ,''ਐਗਜ਼ਿਟ ਕੰਟਰੋਲ ਲਿਸਟ ਵਿਚ ਲੋਕਾਂ ਦੇ ਨਾਮ ਸ਼ਾਮਲ ਕਰਨ ਸਬੰਧੀ ਨਿਯਮ ਕਾਰਨ ਸਰਕਾਰ ਨੋ ਫਲਾਈ ਲਿਸਟ ਵਿਚੋਂ ਉਸ ਦਾ ਨਾਮ ਹਟਾਉਣ ਦੀ ਐਪਲੀਕੇਸ਼ਨ 'ਤੇ ਵਿਚਾਰ ਨਹੀਂ ਕਰ ਸਕਦੀ।'' ਕਾਨੂੰਨ ਮੰਤਰੀ ਫਾਰੋਗ ਨਸੀਮ ਦੀ ਪ੍ਰਧਾਨਗੀ ਵਿਚ ਐਗਜ਼ਿਟ ਕੰਟਰੋਲ ਲਿਸਟ (ਈ.ਸੀ.ਐੱਲ.) ਦੇ ਮਾਮਲਿਆਂ ਨੂੰ ਦੇਖਣ ਵਾਲੀ ਫੈਡਰਲ ਕੈਬਨਿਟ ਦੀ ਉਪ ਕਮੇਟੀ ਨੇ ਮਰਿਅਮ ਦੀ ਐਪਲੀਕੇਸ਼ਨ ਖਾਰਿਜ ਕਰ ਦਿੱਤੀ। 

ਅਵਾਨ ਨੇ ਦੱਸਿਆ ਕਿ ਉਹ ਆਪਣੇ ਬੀਮਾਰ ਪਿਤਾ ਦੀ ਦੇਖਬਾਲ ਲਈ ਲੰਡਨ ਜਾਣ ਨੂੰ ਲੈ ਕੇ ਇਹ ਸਹੂਲਤ ਮੰਗ ਰਹੀ ਸੀ। ਈ.ਸੀ.ਐੱਲ. ਨਿਯਮਾਂ ਦਾ ਹਵਾਲਾ ਦਿੰਦੇ ਹੋਏ ਅਵਾਨ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਪਾਕਿਸਤਾਨ ਦੇ ਬਾਹਰ ਜਾਣ ਲਈ ਵੈਧ ਯਾਤਰਾ ਦਸਤਾਵੇਜ਼ ਹਨ ਤਾਂ ਵੀ ਸਰਕਾਰ ਭ੍ਰਿਸ਼ਟਾਚਾਰ ਅਤੇ ਸਰਕਾਰੀ ਫੰਡ ਨੂੰ ਨੁਕਸਾਨ ਪਹੁੰਚਾਉਣ ਵਿਚ ਸ਼ਾਮਲ ਵਿਅਕਤੀ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਸਕਦੀ ਹੈ। 


Vandana

Content Editor

Related News