ਦਿੱਲੀ ਹਾਈ ਕੋਰਟ ਦੀ ਦੋ ਟੁੱਕ, ਹਰ ਸਾਧੂ ਨੂੰ ਸਰਕਾਰੀ ਜ਼ਮੀਨ ’ਤੇ ਮੰਦਰ ਬਣਾਉਣ ਦੀ ਇਜਾਜ਼ਤ ਨਹੀਂ
Sunday, Jun 02, 2024 - 10:21 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਹਰ ਸਾਧੂ, ਬਾਬਾ ਅਤੇ ਗੁਰੂ ਨੂੰ ਸਰਕਾਰੀ ਜ਼ਮੀਨ ’ਤੇ ਮੰਦਰ ਜਾਂ ਸਮਾਧ ਬਣਾਉਣ ਅਤੇ ਨਿੱਜੀ ਲਾਭ ਲਈ ਇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ। ਹਾਈ ਕੋਰਟ ਨੇ ਕਿਹਾ ਕਿ ਭਗਵਾਨ ਸ਼ਿਵ ਦੇ ਭਗਤ ਨਾਗਾ ਸਾਧੂ ਨੂੰ ਸੰਸਾਰਕ ਮਾਮਲਿਆਂ ਤੋਂ ਪੂਰੀ ਤਰ੍ਹਾਂ ਨਿਰਸੁਆਰਥ ਜੀਵਨ ਜਿਊਣ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਨਾਂ ’ਤੇ ਜਾਇਦਾਦ ਦਾ ਅਧਿਕਾਰ ਮੰਗਣਾ ਉਨ੍ਹਾਂ ਦੀਆਂ ਮਾਨਤਾਵਾਂ ਅਤੇ ਪ੍ਰਥਾਵਾਂ ਮੁਤਾਬਕ ਨਹੀਂ ਹੈ।
ਜਸਟਿਸ ਧਰਮੇਸ਼ ਸ਼ਰਮਾ ਨੇ ਕਿਹਾ ਕਿ ਸਾਡੇ ਦੇਸ਼ ਵਿਚ ਸਾਨੂੰ ਵੱਖ-ਵੱਖ ਥਾਵਾਂ ’ਤੇ ਹਜ਼ਾਰਾਂ ਸਾਧੂ, ਬਾਬੇ, ਫਕੀਰ ਜਾਂ ਗੁਰੂ ਮਿਲ ਜਾਣਗੇ ਅਤੇ ਜੇਕਰ ਉਨ੍ਹਾਂ ਵਿਚੋਂ ਹਰੇਕ ਨੂੰ ਜਨਤਕ ਜ਼ਮੀਨ ’ਤੇ ਮੰਦਰ ਜਾਂ ਸਮਾਧ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਸਵਾਰਥੀ ਸਮੂਹ ਨਿੱਜੀ ਲਾਭ ਉਠਾਉਂਦੇ ਰਹੇ ਤਾਂ ਵੱਡੇ ਜਨਤਕ ਹਿੱਤਾਂ ਨੂੰ ਖਤਰਾ ਪੈਦਾ ਹੋ ਜਾਵੇਗਾ। ਹਾਈ ਕੋਰਟ ਨੇ ਇਹ ਟਿੱਪਣੀ ਮਹੰਤ ਨਾਗਾ ਬਾਬਾ ਸ਼ੰਕਰ ਗਿਰੀ ਵੱਲੋਂ ਉਨ੍ਹਾਂ ਦੇ ਵਾਰਸਾਂ ਰਾਹੀਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਕੀਤੀ, ਜਿਸ ਵਿਚ ਜ਼ਿਲਾ ਮੈਜਿਸਟ੍ਰੇਟ ਨੂੰ ਇੱਥੋਂ ਦੇ ਤ੍ਰਿਵੇਣੀ ਘਾਟ, ਨਿਗਮਬੋਧ ਘਾਟ ਵਿਖੇ ਸਥਿਤ ਨਾਗਾ ਬਾਬਾ ਭੋਲਾ ਗਿਰੀ ਦੀ ਸਮਾਧ ਦੀ ਜਾਇਦਾਦ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8