ਇਮਰਾਨ ਦੀ ਪਹਿਲੀ ਪਤਨੀ ਨੇ ਪੋਸਟਰ ''ਚ ਪੁੱਛਿਆ-''ਤੂਨੇ ਕੈਸਾ ਜਾਦੂ ਕੀਆ?''

Tuesday, Feb 18, 2020 - 12:26 PM (IST)

ਇਮਰਾਨ ਦੀ ਪਹਿਲੀ ਪਤਨੀ ਨੇ ਪੋਸਟਰ ''ਚ ਪੁੱਛਿਆ-''ਤੂਨੇ ਕੈਸਾ ਜਾਦੂ ਕੀਆ?''

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ ਵਿਚ ਰਹਿੰਦੇ ਹਨ। ਇਨੀਂ ਦਿਨੀਂ ਇਮਰਾਨ ਦਾ ਅਤੀਤ ਉਹਨਾਂ ਦਾ ਪਿੱਛਾ ਨਹੀ ਛੱਡ ਰਿਹਾ।ਇਸ ਵਾਰ ਇਮਰਾਨ ਆਪਣੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਦੇ ਨਿਸ਼ਾਨੇ 'ਤੇ ਆ ਗਏ ਹਨ। ਜੇਮਿਮਾ ਨੇ ਇਕ ਪੋਸਟਰ ਟਵੀਟ ਕਰ ਕੇ ਇਮਰਾਨ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਇਸ ਪੋਸਟਰ ਵਿਚ ਇਮਰਾਨ ਦੇ ਇਲਾਵਾ ਖੁਦ ਜੇਮਿਮਾ ਹੈ। ਪੋਸਟਰ ਵਿਚ ਇਕ ਹੋਰ ਮਹਿਲਾ ਵੀ ਹੈ ਜੋ ਬੁਰਕੇ ਵਿਚ ਹੈ। ਪੋਸਟਰ 'ਤੇ ਉਰਦੂ ਵਿਚ ਲਿਖਿਆ ਹੈ 'ਤੂਨੇ ਕੈਸਾ ਜਾਦੂ ਕੀਆ?'

ਜੇਮਿਮਾ ਨੇ ਟਵੀਟ ਵਿਚ ਕਿਹਾ ਹੈ,''ਕੌਣ ਲਾਲੀਵੁੱਡ (ਪਾਕਿਸਤਾਨੀ ਫਿਲਮ ਇੰਡਸਟਰੀ) ਦਾ ਪੋਸਟਰ ਪਸੰਦ ਨਹੀਂ ਕਰਦਾ। ਅੱਜ ਇਕ ਦੋਸਤ ਨੇ ਲਾਹੌਰ ਵਿਚ ਇਹ ਪੋਸਟਰ ਦੇਖਿਆ, ਜਿਸ ਦਾ ਕੈਪਸ਼ਨ 'ਤੂਨੇ ਕੈਸਾ ਜਾਦੂ ਕੀਆ?' ਹੈ।

 

ਜੇਮਿਮਾ ਗੋਲਡਸਮਿਥ ਇੰਗਲਿੰਸ਼ ਲੇਡੀ ਹੈ। ਉਹ ਸਾਲ 2004 ਤੱਕ ਇਮਰਾਨ ਦੀ ਪਹਿਲੀ ਪਤਨੀ ਰਹਿ ਚੁੱਕੀ ਹੈ।ਇਸ ਮਗਰੋਂ ਇਮਰਾਨ ਨੇ ਰੇਹਮ ਖਾਨ ਨੇ ਦੂਜਾ ਵਿਆਹ ਕੀਤਾ ਸੀ ਜੋ ਕਿ ਜ਼ਿਆਦਾ ਦੇਰ ਨਹੀਂ ਟਿਕਿਆ। ਮੌਜੂਦਾ ਸਮੇਂ ਵਿਚ ਬੁਸ਼ਰਾ ਬੀਬੀ ਉਹਨਾਂ ਦੀ ਤੀਜੀ ਪਤਨੀ ਹੈ। ਬੁਸ਼ਰਾ ਦੇ ਬਾਰੇ ਵਿਚ ਮਸ਼ਹੂਰ ਹੈ ਕਿ ਉਹ ਜਾਦੂ-ਟੋਨੇ ਵਿਚ ਮਾਹਰ ਹੈ।

PunjabKesari

ਇਸ ਤੋਂ ਪਹਿਲਾਂ ਇਮਰਾਨ ਦੀ ਦੂਜੀ ਪਤਨੀ ਰਹੀ ਰੇਹਮ ਖਾਨ ਨੇ ਇਕ ਕਿਤਾਬ ਵਿਚ ਇਮਰਾਨ 'ਤੇ ਜੰਮ ਕੇ ਨਿਸ਼ਾਨਾ ਵ੍ਹਿੰਨਿਆ ਸੀ। ਰੇਹਮ ਖਾਨ ਅਤੇ ਇਮਰਾਨ ਦਾ ਵਿਆਹ ਜਨਵਰੀ 2015 ਵਿਚ ਹੋਇਆ ਸੀ ਜੋ 10 ਮਹੀਨੇ ਵੀ ਨਹੀਂ ਟਿਕਿਆ। ਉਹਨਾਂ ਨੇ ਆਪਣੀ ਕਿਤਾਬ ਵਿਚ ਨਸ਼ੀਲੇ ਪਦਾਰਥਾਂ ਅਤੇ ਕਾਲੇ ਜਾਦੂ ਦਾ ਜ਼ਿਕਰ ਕੀਤਾ ਹੈ।


author

Vandana

Content Editor

Related News