ਪੁਤਿਨ ਦੇ ਸੱਦੇ ''ਤੇ ਇਮਰਾਨ ਕਰਨਗੇ ਰੂਸ ਦਾ ਦੌਰਾ

07/08/2019 10:36:33 AM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ 'ਤੇ ਸਤੰਬਰ ਵਿਚ ਮਾਸਕੋ ਦਾ ਦੌਰਾ ਕਰਨਗੇ। ਸੂਤਰਾਂ ਨੇ ਜਿਓ ਨਿਊਜ਼ ਨੂੰ ਇਹ ਜਾਣਕਾਰੀ ਦਿੱਤੀ। ਇਮਰਾਨ ਨੇ ਰੂਸੀ ਰਾਸ਼ਟਰਪਤੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ, ਜਿਸ ਨੂੰ ਬਿਸ਼ਕੇਕ ਦੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਰਾਜ ਮੰਤਰੀ (ਸੀ.ਐੱਚ.ਐੱਸ.) ਦੀ 19ਵੀਂ ਬੈਠਕ ਦੇ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਦੌਰਾਨ ਪਿਛਲੇ ਮਹੀਨੇ ਵਧਾਇਆ ਗਿਆ ਸੀ। 

ਸੂਤਰਾਂ ਮੁਤਾਬਕ ਪੁਤਿਨ ਨੇ ਇਮਰਾਨ ਨੂੰ ਇਕ ਖਾਸ ਮਹਿਮਾਨ ਦੇ ਤੌਰ 'ਤੇ ਆਰਥਿਕ ਮੰਚ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ, ਜੋ ਰੂਸੀ ਸ਼ਹਿਰ ਵਲਾਦਿਵੋਸਤੋਕ ਵਿਚ 4 ਤੋਂ 6 ਸਤੰਬਰ ਤੱਕ ਆਯੋਜਿਤ ਹੋਵੇਗਾ। ਪਿਛਲੇ ਮਹੀਨੇ ਐੱਸ.ਸੀ.ਓ. ਸੰਮੇਲਨ ਦੌਰਾਨ ਇਮਰਾਨ ਅਤੇ ਪੁਤਿਨ ਨੇ ਕਈ ਗੈਰ ਰਸਮੀ ਚਰਚਾਵਾਂ ਕੀਤੀਆਂ ਸਨ। 2018 ਦੀਆਂ ਆਮ ਚੋਣਾਂ ਵਿਚ ਤਹਿਰੀਕ-ਏ-ਇਨਸਾਫ ਦੀ ਜਿੱਤ ਦੇ ਬਾਅਦ ਇਮਰਾਨ ਦੀ ਇਹ ਪਹਿਲੀ ਰੂਸ ਯਾਤਰਾ ਹੋਵੇਗੀ। ਰੂਸ ਯਾਤਰਾ ਦੀ ਇਹ ਖਬਰ ਇਮਰਾਨ ਦੀ 21 ਜੁਲਾਈ ਦੀ ਅਮਰੀਕਾ ਦੀ ਪਹਿਲੀ ਯਾਤਰਾ ਦੇ ਇਕ ਹਫਤੇ ਪਹਿਲਾਂ ਆਈ ਹੈ।


Vandana

Content Editor

Related News